ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਕਲੱਬ ਵੱਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 250 ਮਰੀਜਾਂ ਦਾ ਮੁਫਤ ਚੈਕਅੱਪ ਅਤੇ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਡਾ.ਗੁਰਪ੍ਰੀਤ ਸਿੰਘ ਵਾਲੀਆ ਐਮ.ਡੀ ਨੇ ਜਰਨਲ ਚੈਕਅੱਪ ਅਤੇ ਡਾ.ਹਰਸ਼ ਕਪਿਲ ਐਮ.ਡੀ.ਐਸ ਸ਼ੇਰਪੁਰ ਨੇ ਦੰਦਾਂ ਦੇ ਮਰੀਜਾਂ ਦਾ ਚੈਕਅੱਪ ਕੀਤਾ।ਇਸ ਮੌਕੇ ਗੁਰਵਿੰਦਰ ਸਿੰਘ ਗਿੱਲ ਲੈਬਾਰਟਰੀ ਪੰਜਗਰਾਈਆਂ ਨੇ ਮੁਫਤ ਬਲੱਡ ਜਾਂਚ ਕੀਤੀ ਅਤੇ ਸਿਆਮ ਲਾਲ ਤੇ ਸੁਖਪਾਲ ਗਰਗ ਦੇ ਸਹਿਯੋਗ ਨਾਲ ਸਾਰੇ ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ।ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ,ਪੰਚ ਈਸ਼ਰਪਾਲ ਸਿੰਘ,ਪੰਚ ਚਰਨ ਸਿੰਘ ਢਿੱਲੋਂ,ਮਹਿੰਦਰ ਪ੍ਰਤਾਪ ਐਮ.ਪੀ,ਸਮਾਜ ਸੇਵਕ ਤੇ ਤਰਟਕਸ਼ੀਲ ਆਗੂ ਗੁਲਜ਼ਾਰ ਖਾਂਨ, ਅਤੇ ਨੌਜਵਾਨ ਆਗੂ ਕਿੰਦਰਵੀਰ ਸਿੰਘ,ਲਾਇਬਰੇਰੀ ਤੇ ਕਲੱਬ ਦੇ ਪ੍ਰਧਾਨ ਰਾਜੇਸ਼ ਰਿਖੀ,ਜਰਨਲ ਸਕੱਤਰ ਕੁਲਵਿੰਦਰ ਕੌਸ਼ਲ,ਸੰਦੀਪ ਰਿਖੀ,ਗੁਰਪ੍ਰੀਤ ਸਿੰਘ ਧਾਲੀਵਾਲ, ਮਾਸਟਰ ਅਜਾਨ ਮੁਹੰਮਦ,ਹਰਜੀਤਪਾਲ ਵਿੱਕੀ,ਇਕਬਾਲ ਖਾਂ ਕਾਲਾ,ਇੰਜ:ਨਰਿੰਦਰਪਾਲ ਸਿੰਘ,ਸੰਕਰ ਸ਼ਰਮਾ,ਸਾਧੂ ਖਾਂ,ਮਿੰਟੂ ਮਹਿਤਾਬ,ਗੁਰਵਿੰਦਰ ਸਿੰਘ ਗਿੱਲ,ਤਰਨਜੀਤ ਪਾਲ ਸਿੰਘ ਸੰਧੂ,ਚਰਨਜੀਤ ਸਿੰਘ ਖਹਿਰਾ,ਗਗਨਦੀਪ,ਪੋਪੀ ਪੰਜਗਰਾਈਆਂ,ਸੁਖਵਿੰਦਰ ਸਿੰਘ,ਸਮੇਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media