Thursday, April 16, 2026

ਹਿੰਦੀ ਅਧਿਆਪਕਾ ਹਰਿੰਦਰਪਾਲ ਕੌਰ ਆਪਣੀਆਂ ਸ਼ਾਨਦਾਰ ਸੇਵਾਵਾਂ ਮਗਰੋਂ ਸੇਵਾ ਮੁਕਤ ਹੋਏ

PPN1503201721ਸਮਰਾਲਾ, 15 ਮਾਰਚ (ਪੰਜਾਬ ਪੋਸਟ- ਕੰਗ) – ਇੱਥੋਂ ਨਜੀਦੀਕੀ ਸਰਕਾਰੀ ਮਿਡਲ ਸਕੂਲ ਭਗਵਾਨਪੁਰਾ ਕੰਪਲੈਕਸ ਸਰਕਾਰੀ ਹਾਈ ਸਕੂਲ ਖੱਟਰਾਂ ਜ਼ਿਲ੍ਹਾ ਲੁਧਿਆਣਾ ਵਿਖੇ ਬਤੌਰ ਹਿੰਦੀ ਅਧਿਆਪਕਾ ਸ੍ਰੀਮਤੀ ਹਰਿੰਦਰਪਾਲ ਕੌਰ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਉਨ੍ਹਾਂ ਦੀ ਸੇਵਾ ਮੁਕਤੀ  ਮੌਕੇ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ  ਦੌਰਾਨ  ਸਮੂਹ ਸਕੂਲ ਸਟਾਫ ਵੱਲੋਂ ਵਿਦਾਂਿੲਗੀ ਪਾਰਟੀ ਦਿੱਤੀ ਗਈ।ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੀਆਂ ਸਾਹਿਤਕ ਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ।ਸਕੂਲ ਅਧਿਆਪਕ ਪੁਖਰਾਜ ਸਿੰਘ ਘੁਲਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਮੈਡਮ ਹਰਿੰਦਰਪਾਲ ਕੌਰ ਦੇ ਅਧਿਆਪਨ ਕਿੱਤੇ ਸਬੰਧੀ ਜਿਕਰ ਕਰਦੇ ਹੋਏ ਕਿਹਾ ਕਿ ਮੈਡਮ ਹਰਿੰਦਰਪਾਲ ਕੌਰ ਇੱਕ ਸਮਰਪਿਤ ਅਧਿਆਪਕਾ ਹੋਣ ਦੇ ਨਾਲ ਨਾਲ ਸਹਿਜ ਤੇ ਨਿਮਰਤਾ ਦੀ ਮੂਰਤ ਵੀ ਹਨ। ਉਨ੍ਹਾਂ ਨੇ ਮੈਡਮ ਦਾ ਸਨਮਾਨ ਪੱਤਰ ਪੜ੍ਹਦੇ ਹੋਏ ਮੈਡਮ ਦੇ ਨਿੱਜੀ ਜੀਵਨ ਅਤੇ ਸਿੱਖਿਆ ਪ੍ਰਤੀ ਉਨ੍ਹਾਂ ਦੀ ਲਗਨ ’ਤੇ ਚਾਨਣ ਪਾਇਆ।ਉਨ੍ਹਾਂ ਅੱਗੇ ਦੱਸਿਆ ਕਿ ਇਲਾਕੇ ਦੀ ਸਤਿਕਾਰਤ ਅਤੇ ਸਾਹਿਤਕ ਸਖਸ਼ੀਅਤ ਪ੍ਰੋ. ਬਲਦੀਪ ਸਿੰਘ ਨੂੰ ਆਪਣਾ ਜੀਵਨ ਸਾਥੀ ਚੋਣ ਉਪਰੰਤ ਉਨ੍ਹਾਂ ਸਮਰਾਲਾ ਨੂੰ ਹੀ ਆਪਣੀ ਕਰਮ ਭੂਮੀ ਬਣਾ ਲਿਆ। ਵਿਦਾਇਗੀ ਸਮਾਗਮ ਵਿੱਚ ਰਿਟਾ: ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਆਰ.ਟੀ.ਆਈ ਵਿੰਗ ਦੇ ਮੁਖੀ ਦਰਸ਼ਨ ਸਿੰਘ ਕੰਗ ਨੇ ਮੈਡਮ ਹਰਿੰਦਰਪਾਲ ਕੌਰ ਦੀ ਸਖਸ਼ੀਅਤ ਅਤੇ ਇਸ ਪਰਿਵਾਰ ਨਾਲ ਸਬੰਧਿਤ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਉਨ੍ਹਾਂ ਦੇ ਪਤੀ ਪ੍ਰੋ. ਬਲਦੀਪ ਸਿੰਘ ਨੇ ਸਾਰੇ ਅਧਿਆਪਕਾਂ ਅਤੇ ਬੱਚਿਆਂ ਨੂੰ ਉੱਚ ਆਰਦਸ਼ਾਂ `ਤੇ ਵਧੀਆ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਮਾ. ਪ੍ਰਗਟ ਸਿੰਘ ਤੇ ਕਮਲਦੀਪ ਸਿੰਘ ਨੇ ਕਿਹਾ ਕਿ ਮੈਡਮ ਇੱਕ ਹਰਮਨ ਪਿਆਰੇ ਤੇ ਕਮਯੋਗੀ ਅਧਿਆਪਕਾ ਹਨ, ਜਿਨ੍ਹਾਂ ਨੇ ਹਮੇਸ਼ਾਂ ਮਿਹਨਤ ਵਿੱਚ ਵਿਸ਼ਵਾਸ਼ ਰੱਖਿਆ ਹੈ। ਇਸ ਮੌਕੇ ਮਾ. ਰਣਧੀਰ ਸਿੰਘ, ਜਸਕਰਨ ਸਿੰਘ, ਸਤਨਾਮ ਸਿੰਘ, ਵਰਿੰਦਰ ਸਿੰਘ ਅਤੇ ਮੈਡਮ ਪਿਯੂਸ਼ ਭਾਰਦਵਾਜ ਵੀ ਹਾਜ਼ਰ ਸਨ।ਸਮਾਗਮ ਦੇ ਅੰਤ ਵਿੱਚ ਸਮੂਲ ਸਕੂਲ ਸਟਾਫ ਵੱਲੋਂ ਮੈਡਮ ਹਰਿੰਦਰਪਾਲ ਕੌਰ ਨੂੰ ਇੱਕ ਸਨਮਾਨ ਚਿੰਨ੍ਹ, ਸਨਮਾਨ ਪੱਤਰ ਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅਖੀਰ ਵਿੱਚ ਸਕੂਲ ਇੰਚਾਰਜ ਸ੍ਰੀਮਤੀ ਰਣਬੀਰ ਕੌਰ ਢਿੱਲੋਂ ਨੇ ਕਿਹਾ ਕਿ ਮੈਡਮ ਹਰਿੰਦਰਪਾਲ ਕੌਰ ਦੀਆਂ ਸ਼ਾਨਾਂਮੱਤੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ , ਉਨ੍ਹਾਂ ਆਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply