ਪਠਾਨਕੋਟ, 15 ਮਾਰਚ (ਪੰਜਾਬ ਪੋਸਟ ਬਿਊਰੋ) – ਆਈ.ਪੀ.ਐਸ ਅਤੇ ਪੀ.ਸੀ.ਐਸ ਦੀਆਂ ਪ੍ਰੀਖਿਆਵਾਂ ਲਈ ਨੋਜਵਾਨਾਂ ਨੂੰ ਜਾਗਰੁਕ ਕਰਨ ਲਈ 16 ਮਾਰਚ 2017 ਨੂੰ ਸਥਾਨਕ ਆਡੀਟੋਰੀਅਮ ਵਿਖੇ ਸਵੇਰੇ 10 ਵਜੇਂ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਜਿਲ੍ਹਾ ਪਠਾਨਕੋਟ ਦਾ ਕੋਈ ਵੀ ਵਿਦਿਆਰਥੀ ਭਾਗ ਲੈ ਸਕਦਾ ਹੈ।ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਇਹ ਯਤਨ ਵਿਦਿਆਰਥੀਆਂ ਨੂੰ ਪੜਾਈ ਤੋਂ ਬਾਅਦ ਇਕ ਵਧੀਆ ਪਲੇਟਫਾਰਮ ਮੁੱਹਾਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਜੋ ਪੜ ਰਿਹਾ ਹੈ ਜਾਂ ਆਪਣੀ ਪੜਾਈ ਕਰ ਚੁੱਕਾ ਹੈ ਸੈਮੀਨਾਰ ਵਿੱਚ ਭਾਗ ਲੈ ਸਕਦਾ ਹੈ। ਉਨਾਂ ਕਿਹਾ ਕਿ ਆਈ.ਪੀ.ਐਸ. ਅਤੇ ਪੀ.ਸੀ.ਐਸ ਅਧਿਕਾਰੀ ਉਕਤ ਪ੍ਰੀਖਿਆਵਾਂ ਦੀ ਜਾਣਕਾਰੀ ਦੇ ਕੇ ਬੱਚਿਆਂ ਨੂੰ ਜਾਗਰੁਕ ਕਰਨਗੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media