ਬਠਿੰਡਾ, 17 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵੱਖ-2 ਮਲਟੀਨੈਸ਼ਨਲ ਕੰਪਨੀਆਂ ਨੇ ਪਹੁੰਚ ਕਰਕੇ ਵਿਦਿਆਰਥੀ ਨੌਕਰੀਆਂ ਲਈ ਚੁਣੇ।ਪਹਿਲੇ ਦਿਨ ਵੱਖ-2 ਵਿਭਾਗਾਂ ਦੇ 11 ਵਿਦਿਆਰਥੀਆਂ ਨੂੰ ਆਕਰਸ਼ਕ ਨੌਕਰੀਆਂ ਮਿਲੀਆਂ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਮਾਮਲਿਆਂ ਦੇ ਡਾਇਰੈਕਟਰ ਪ੍ਰੋ. ਮਹਿਬੂਬ ਸਿੰਘ ਗਿੱਲ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਵਿਚ ਮੈਨੇਜਮੈਂਟ ਕਾਲਜ ਦੇ ਮਾਂਗਾ ਸਿੰਘ, ਰੂਬੀਕਾ, ਰਣਜੋਤ ਸਿੰਘ ਅਤੇ ਅੰਕਿਤ ਕੁਮਾਰ ਨੂੰ ਭਾਰਤੀ ਏਅਰਟੈਲ ਵੱਲੋਂ ਗ੍ਰਾਹਕ ਸੰਪਰਕ ਅਫਸਰ ਦਾ ਅਹੁੱਦਾ ਦਿੱਤਾ ਗਿਆ।
ਇਸ ਦੇ ਨਾਲ-2 ਗੁਰੂ ਗ੍ਰਾਮ ਵਿਖੇ ਸਥਿਤ ਬਜਾਜ ਆਟੋ ਨੇ ਇਲੈਟ੍ਰੀਕਲ ਅਤੇ ਇਲੈਕਟਰੋਨਿਕਸ ਇੰਜੀਨਿਰਿੰਗ ਦੇ ਵਿਦਿਆਰਥੀ ਅਮਿਤ ਕੁਮਾਰ, ਦੀਪਕ ਕੁਮਾਰ ਅਤੇ ਸੁਰਗ੍ਰੀਵ ਕੁਮਾਰ ਅਤੇ ਰਿਸ਼ੀਕਾਂਤ ਸਿੰਘ ਨੂੰ ਨੌਕਰੀ ਲਈ ਚੁਣਿਆ।ਇਸੇ ਤਰਾਂ ਸਵੀਡਸ-ਸਵਿਸ ਦੀ ਮਲਟੀਨੈਸ਼ਨਲ ਕੰਪਨੀ ਏਸ਼ੀਆ ਬਰਾਊਨ ਬੋਬਰੀ ਨੇ ਅਮਨ ਸਿੱਧੂ, ਦਿਲਪ੍ਰੀਤ ਕੌਰ ਅਤੇ ਅਮਨਦੀਪ ਕੌਰ ਇਹਨਾਂ ਦੀ ਨੌਕਰੀ ਲਈ ਚੋਣ ਕੀਤੀ।ਇਸ ਚੋਣ ਪ੍ਰੀਕ੍ਰਿਆ ਵਿਚ ਵੱਖ-2 ਕੰਪਨੀਆਂ ਵੱਲੋਂ ਲਿਖਤੀ ਪੇਪਰ, ਟੈਕਨੀਕਲ ਪੇਪਰ, ਵਾਦ-ਵਿਵਾਦ ਅਤੇ ਇੰਟਰਵਿਊ ਦੇ ਜ਼ਰੀਏ ਹੋਣਹਾਰ ਵਿਦਿਆਰਥੀਆਂ ਨੂੰ ਚੁਣਿਆ ਗਿਆ। ਵੱਖ-2 ਕੰਪਨੀਆਂ ਤੋਂ ਆਏ ਹੋਏ ਮਨੁੱਖੀ ਵਸੀਲਿਆਂ ਦੇ ਪ੍ਰਬੰਧਕਾਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਕਿਤਾਬੀ ਗਿਆਨ, ਕੰਮਕਾਜੀ ਗਿਆਨ ਅਤੇ ਬੋਲਚਾਲ ਤੇ ਪੇਸ਼ਕਾਰੀ ਨੂੰ ਸਲਾਹਿਆ, ਨਾਲ ਹੀ ਉਹਨਾਂ ਭਵਿੱਖ ਵਿਚ ਵੀ ਇਸ ਬੇਹਤਰੀਨ ਅਦਾਰੇ ਦੇ ਵਿਦਿਆਰਥੀਆਂ ਨੂੰ ਨਾਮਵਾਰ ਕੰਪਨੀਆਂ ਦਾ ਹਿੱਸਾ ਬਣਨ ਦੀ ਆਸ ਪ੍ਰਗਟਾਈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਮਿਹਨਤੀ ਸਟਾਫ ਵਿਦਿਆਰਥੀਆਂ ਨੂੰ ਯੋਗ ਅਤੇ ਹੁਨਰ ਭਰਪੂਰ ਬਣਾਉਣ ਲਈ ਹਰ ਵੇਲੇ ਤੱਤਪਰ ਹੈ ਅਤੇ ਯੂਨੀਵਰਸਿਟੀ ਹਰ ਤਰਾਂ ਦੀ ਸੰਭਵ ਸਹਾਇਤਾ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾ ਰਹੀ ਹੈ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੱਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਪ੍ਰੋ. ਮਹਿਬੂਬ ਗਿੱਲ ਅਤੇ ਉਹਨਾਂ ਦੇ ਸਟਾਫ ਨੂੰ ਵਧਾਈ ਦੇਣ ਦੇ ਨਾਲ-2 ਇਹ ਕਿਹਾ ਕਿ ਵੱਖ-2 ਵਰਕਸ਼ਾਪਾਂ ਦੇ ਜ਼ਰੀਏ, ਸਾਫਟ ਸਕਿਲ ਟਰੇਨਿੰਗ ਦੇ ਜ਼ਰੀਏ ਅਤੇ ਕੰਮਕਾਜੀ ਗਿਆਨ ਦੇ ਜ਼ਰੀਏ ਅਜਿਹੀ ਯੁਵਕ ਪੀੜੀ ਤਿਆਰ ਕੀਤੀ ਜਾ ਰਹੀ ਹੈ ਜ਼ੋ ਕਿ ਆਪਣੀ ਮਿਹਨਤ ਅਤੇ ਕੁਸ਼ਲਤਾ ਸਦਕਾ ਯਕੀਨਨ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣਗੇ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media