Tuesday, September 29, 2026

ਸਿਵਲ ਹਸਪਤਾਲ ਅੱਗੇ ਖੜ੍ਹੇ ਵਹੀਕਲਾਂ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ

PPN1703201707ਧੂਰੀ, 17 ਮਾਰਚ (ਪੰਜਬ ਪੋਸਟ- ਪ੍ਰਵੀਨ ਗਰਗ) – ਸਥਾਨਕ ਧੂਰੀ-ਸੰਗਰੂਰ ਰੋਡ ੳੁੱਪਰ ਸਥਿੱਤ ਸਰਕਾਰੀ ਸਿਵਲ ਹਸਪਤਾਲ ਅੱਗੇ ਖੜ੍ਹੇ ਵਹੀਕਲਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਵੇਖਣ ਵਿੱਚ ਆਇਆ ਹੈ ਕਿ ਸਟੈਂਡ ਠੇਕੇਦਾਰ ਦੀ ਪਰਚੀ ਤੋਂ ਬਚਣ ਕਾਰਨ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਲੋਕ ਹਸਪਤਾਲ ਅੱਗੇ ਆਪਣੇ ਮੋਟਰਸਾਈਕਲ ਅਤੇ ਹੋਰ ਵਹੀਕਲ ਖੜ੍ਹੇ ਕਰ ਜਾਂਦੇ ਹਨ ਜਿਸ ਕਾਰਨ ਇੱਥੇ ਟ੍ਰੈਫਿਕ ਦਾ ਭਾਰੀ ਜਾਮ ਲੱਗ ਜਾਂਦਾ ਹੈ ਅਤੇ ਮਰੀਜ਼ਾਂ ਤੇ ਹਸਪਤਾਲ ਅੰਦਰ ਦਾਖਲ ਹੋਣ ਵਾਲੇ ਹਰ ਸ਼ਖਸ਼ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈਂਦਾ ਹੈ।ਇਸ ਤੋਂ ਇਲਾਵਾ ਰੋਡ ਉੱਪਰ ਲੱਗੇ ਇਸ ਜਾਮ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਸਥਾਨਕ ਨਗਰ ਕੌਂਸਲ ਵੱਲੋਂ ਮੁਨਿਆਦੀ ਕਰਵਾਉਣ ਦੇ ਬਾਵਜੂਦ ਵੀ ਅਜੇ ਤੱਕ ਇਹ ਮਸਲਾ ਹੱਲ ਨਹੀਂ ਹੋਇਆ। ਸਥਾਨਕ ਟ੍ਰੈਫਿਕ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਇੱਥੇ ਪੱਕੇ ਤੌਰ `ਤੇ ਕਿਸੇ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਕੋਈ ਵਿਅਕਤੀ ਸਿਵਲ ਹਸਪਤਾਲ ਅੱਗੇ ਆਪਣਾ ਵਹੀਕਲ ਖੜਾ੍ਹ ਨਾ ਕਰ ਸਕੇ।PPN1703201708
ਉਧਰ ਹਸਪਤਾਲ ਅੰਦਰ ਸਟੈਂਡ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਹ ਸਿਹਤ ਵਿਭਾਗ ਨੂੰ ਠੇਕੇ ਦੀ ਵੱਡੀ ਰਕਮ ਭਰਦੇ ਹਨ ਪ੍ਰੰਤੂ ਲੋਕ ਕਥਿਤ ਤੌਰ `ਤੇ ਪਰਚੀ ਨਾ ਕਟਵਾਉਣ ਕਾਰਨ ਉਹਨਾਂ ਨਾਲ ਆਨਾਕਾਨੀ ਤੇ ਬਹਿਸ ਵੀ ਕਰਦੇ ਹਨ ਅਤੇ ਆਪਣੇ ਵਾਹਨ ਹਸਪਤਾਲ ਦੇ ਬਾਹਰ ਹੀ ਖੜ੍ਹੇ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਠੇਕੇ ਦੀ ਰਕਮ ਪੂਰੀ ਕਰਨ ਵਿੱਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ।ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ ਤਾਂ ਜੋ ਕੋਈ ਹਾਦਸਾ ਨਾ ਪੇਸ਼ ਆਵੇ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply