ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ)- ਅਜੋਕਾ ਥੀਏਟਰ ਲਾਹੌਰ, ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਫੋਕਲੋਰ ਰਿਸਰਚ ਅਕਾਦਮੀ ਵੱਲੋਂ ਇੰਡੋ-ਪਾਕਿ ਅਮਨ ਤੇ ਦੋਸਤੀ ਰੰਗਮੰਚ ਉਤਸਵ ‘ਹਮਸਾਇਆ’ ਦੌਰਾਨ ਇਕ ਸੈਮੀਨਾਰ ਵੀ ਕਰਵਾਇਆ ਗਿਆ।ਸੈਮੀਨਾਰ ਦਾ ਵਿਸ਼ਾ ਦੋਵਾਂ ਮੁਲਕਾਂ ਦੌਰਾਨ ਸਾਹਿਤ, ਕਲਾ, ਰੰਗਮੰਚ ਅਤੇ ਸਭਿਆਚਾਰ ਦੀ ਅਮਨ ਅਤੇ ਦੋਸਤੀ ਲਈ ਕੀ ਭੂਮਿਕਾ ਹੋ ਸਕਦੀ ਹੈ, ਉਸ ਬਾਰੇ ਇਕ ਭਾਵਪੂਰਤ ਗੱਲਬਾਤ ਕੀਤੀ ਗਈ। ਇਹ ਸੈਮੀਨਾਰ, ਵਿਰਸਾ ਵਿਹਾਰ ਅੰਮ੍ਰਿਤਸਰ, ਤਰਕਸ਼ੀਲ, ਵਿਰਾਸਤ ਟਰਸੱਟ ਅਜਨਾਲਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕੀਤਾ ਗਿਆ।ਮੁੱਖ ਤੌਰ `ਤੇ ਸੈਮੀਨਾਰ ਵਿੱਚ ਸਾਹਿਦ ਨਦੀਮ, ਡਾ. ਪਰਮਿੰਦਰ ਸਿੰਘ, ਸ੍ਰੀ ਕੇਵਲ ਧਾਲੀਵਾਲ, ਰਮੇਸ਼ ਯਾਦਵ, ਮਦੀਹਾ ਗੌਹਰ, ਊਸ਼ਾ ਗਾਂਗੂਲੀ, ਸੁਮੀਤ ਸਿੰਘ, ਸਮੀਨਾ ਭੱਟ, ਨਾਬਾਬ, ਡਾ. ਜਗਦੀਸ਼ ਸਚਦੇਵਾ, ਡਾ. ਸਾਹਿਬ ਸਿੰਘ ਨੇ ਅਮਨ ਅਤੇ ਦੋਸਤੀ ਲਈ ਰੰਗਮੰਚ ਅਤੇ ਸਾਹਿਤ ਵੱਲੋਂ ਕੀਤੀਆਂ ਜਾਂ ਰਹੀਆਂ ਕੋਸ਼ਿਸਾਂ ਅਤੇ ਇਹਨਾਂ ਕੋਸ਼ਿਸ਼ਾਂ ਦੀ ਇਤਿਹਾਸਕ ਭੂਮਿਕਾ ਅਤੇ ਦੇਣ ਉਪਰ ਗੱਲਬਾਤ ਕੀਤੀ ਅਤੇ ਸਭ ਨੇ ਇਹ ਗੱਲ ਸ਼ਿਦਤ ਨਾਲ ਮਹਿਸੂਸ ਕੀਤੀ ਕਿ ਅਮਨ ਅਤੇ ਦੋਸਤੀ ਲਈ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕਲਾਕਾਰ ਕਰ ਸਕਦੇ ਨੇ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵੀਜ਼ਾ ਪ੍ਰਣਾਲੀ ਨੂੰ ਸੋਖਿਆਂ ਬਨਾਉਣ ਦੀ ਲੋੜ ਹੈ।
ਇਸ ਸੈਮੀਨਾਰ ਦੌਰਾਨ ਵੀਜ਼ਾ ਦੀ ਸਮਸਿਆਵਾਂ ਤੇ ਜੋਰ ਦਿੱਤਾ ਗਿਆ ਕਿ ਵੀਜ਼ਾ ਦੀ ਸਮਸਿਆ ਦਾ ਹੱਲ ਕੀਤਾ ਜਾਵੇ।ਇਸ ਦੇ ਨਾਲ ਬੁਲਾਰੇ ਨੇ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਕੱਟੜਪੰਥੀ ਤਾਕਤਾਂ ਅਮਨ ਤੇ ਸਾਹਿਤ ਦੇ ਉਤੇ ਦਬਾਅ ਪਾ ਰਹੀਆਂ ਨੇ ਉਸੇ ਤਰ੍ਹਾਂ ਹਿੰਦੂਸਤਾਨ ਦੇ ਵਿੱਚ ਵੀ ਇਹ ਰੁਝਾਨ ਪੈਦਾ ਹੋ ਗਿਆ ਹੈ।ਇਸ ਲਈ ਇਸ ਤੋਂ ਸਾਰਿਆਂ ਧਿਰਾਂ ਨੂੰ ਚੌਕਸ ਹੋਣ ਚਾਹੀਦਾ ਹੈ।ਇਹ ਵੀ ਜ਼ੋਰ ਦੇ-ਕੇ ਕਿਹਾ ਗਿਆ ਕਿ ਅਨੀ ਰਾਜਤੀਕਾਂ ਬਾਰੇ ਗੱਲਾਂ ਕਰਕੇ ਵਕਤ ਜ਼ਾਇਆ ਨਾ ਕਰੀਏ ਬਲਕਿ, ਅਸੀਂ ਆਪਣੇ ਕੰਮ ਕਰੀਏ ਤੇ ਦੋਵਾਂ ਮੁਲਕਾਂ ਵਿੱਚ ਦੋਸਤੀ ਦੀਆਂ ਤੰਦਾ ਨੂੰ ਹੋਰ ਵੀ ਮਜਬੂਤ ਕਰੀਏ।ਸੈਮੀਨਾਰ ਵਿੱਚ ਗੁਰਦੇਵ ਸਿੰਘ ਮਹਿਲਾਂਵਾਲਾ, ਬਲਬੀਰ ਦੁਧਾਲਾ, ਲਖਬੀਰ ਸਿੰਘ, ਕਮਲ, ਜਸਵੰਤ ਜੱਸ, ਮਨਮੋਹਨ ਸਿੰਘ ਢਿਲੋਂ, ਸੁਮੀਤ ਸਿੰਘ, ਦੀਪ ਦਵਿੰਦਰ ਸਿੰਘ, ਗੁਰਿੰਦਰ ਮਕਨਾ, ਅਮਰਜੀਤ ਆਸਲ, ਲਖਬੀਰ ਸਿੰਘ, ਹਰਜੀਤ ਸਿੰਘ, ਹਰੀਸ਼ ਸਾਬਰੀ ਅਤੇ ਜਸਵੰਤ ਰੰਧਾਵਾ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media