ਫਾਜ਼ਿਲਕਾ, 20 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਹਮੇਸ਼ਾ ਸਮਾਜ ਸੇਵਾ ਦੇ ਖੇਤਰ ਵਿੱਚ ਸੱਬ ਤੋ ਅੱਗੇ ਰਹਿਨ ਵਾਲੀ ਸੰਸਥਾ, ਸੇਵਾ ਭਾਰਤੀ ਫਾਜ਼ਿਲਕਾ ਵੱਲੋਂ ਆਪਣੇ ਨਵੇਂ ਪ੍ਰੋਜੈਕਟ ‘ਨੇਕੀ ਕੇ ਹਾਥ ਸਬੀ ਕੇ ਸਾਥ’ ਤਹਿਤ ਸਥਾਨਕ ਮਲੋਟ ਰੋਡ ’ਤੇ 35 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਅਤੇ ਬੂਟ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਮਹਿਲਾ ਵਿੰਗ ਪ੍ਰਧਾਨ ਅਤੇ ਪ੍ਰੋਜੈਕਟ ਇੰਚਾਰਜ਼ ਭਾਰਤੀ ਸ਼ਰਮਾ ਨੇ ਦੱਸਿਆ ਕਿ ਇਸ ਕੰਮ ’ਚ ਅਧਿਆਪਕ ਰਾਜੂ ਜਸੂਜਾ, ਅਨੁਰਾਧਾ ਸ਼ਰਮਾ, ਰਾਹੁਲ ਸ਼ਰਮਾ, ਸੇਵਾ ਭਾਰਤੀ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ। ਮਹਿਲਾ ਮੈਂਬਰ ਕੰਵਲ ਲੂਨਾ ਅਤੇ ਨੀਲਮ ਸਚਦੇਵਾ ਵੱਲੋਂ ਬੱਚਿਆਂ ਨੂੰ ਸਕੂਲ ਜਾਣ ਅਤੇ ਸਫ਼ਾਈ ਰਖਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਰਮਨ ਸੇਤੀਆ, ਪ੍ਰੋਜੈਕਟ ਸਹਾਇਕ ਇੰਚਾਰਜ ਰਮੇਸ਼ ਸੁਧਾ ਅਤੇ ਸੰਸਥਾ ਦੇ ਪ੍ਰਧਾਨ ਸੰਦੀਪ ਸਚਦੇਵਾ ਵੱਲੋਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਪੁਰਾਣਾ ਅਤੇ ਵਰਤੋਂ ’ਚ ਨਾ ਆਉਣ ਵਾਲਾ ਸਮਾਨ ਕਪੜੇ, ਬੂਟ, ਖਿਡੋਣੇ ਜਾਂ ਹੋਰ ਕੋਈ ਵੀ ਸਮਾਨ ਡਾ. ਗੋਬਿੰਦ ਰਾਮ ਸ਼ਰਮਾ ਲਾਈਬ੍ਰੇਰੀ ’ਚ ਸ਼ਾਮ 4 ਤੋਂ 5.30 ਵਜੇ ਤੱਕ ਬਾਦਲ ਕਲੋਨੀ ’ਚ ਜਮਾ ਕਰਵਾ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media