ਫਾਜ਼ਿਲਕਾ, 20 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਕਾਲਜ ਰੋਡ ਤੇ ਸਥਿਤ ਸ਼ੀਤਲਾ ਮੰਦਰ ਵਿਚ ਸਥਿਤ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਚ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਹਫ਼ਤੇਵਰ ਲੰਗਰ ਭੰਡਾਰਾ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬੀਤੇ ਲਗਭਗ ਸੱਤ ਵਰ੍ਹਿਆਂ ਤੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਅੱਜ ਦੇ ਭੰਡਾਰੇ ਵਿਚ ਸੁਸਾਇਟੀ ਵੱਲੋਂ ਸ਼ਰਧਾਲੂਆਂ ਵਿਚ ਦਾਲ ਰੋਟੀ ਦਾ ਲੰਗਰ ਅਤੇ ਹਲਵੇ ਦਾ ਪ੍ਰਸਾਦ ਵੰਡਿਆ ਗਿਆ।ਇਸ ਮੌਕੇ ਸੁਸਾਇਟੀ ਦੇ ਵਿਨੋਦ ਖੇੜਾ, ਸੁਭਾਸ਼ ਸੇਤੀਆ, ਆਸ਼ੀਸ਼ ਸਚਦੇਵਾ, ਵਿੱਕੀ ਦਹੂਜਾ, ਸਦਾ ਲਾਲ, ਅਜੈ ਖੁਰਾਣਾ, ਰੋਹਿਤ ਸਚਦੇਵਾ, ਸ਼ਿਵ ਦਾਵੜਾ, ਸਾਹਿਲ ਸਚਦੇਵਾ, ਅਜੈ ਕੁਮਾਰ, ਡੀਕੇ ਕਾਠਪਾਲ, ਲੱਕੀ, ਮਨੀਸ਼ ਖੁਰਾਣਾ, ਬੱਬਲੂ ਸਚਦੇਵਾ, ਹਰੀ ਓਮ ਭਠੇਜਾ ਅਤੇ ਸਾਗਰ ਸੇਤੀਆ ਅਤੇ ਹੋਰਨਾਂ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media