Wednesday, June 24, 2026

ਆਯੂਸ਼ ਵਿਭਾਗ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

PPN2003201731ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਅੰਮ੍ਰਿਤਸਰ ਦੇ ਪਿੰਡ ਮਾਛੀਨੰਗਲ ਵਿਖੇ ਆਯੂਸ਼ ਅਧੀਨ ਹੋਮਿਓਪੈਥਿਕ ਤੇ ਆਯੁਰਵੈਦਿਕ ਵਿਭਾਗ ਨਾਲ ਸਾਂਝੇ ਤੋਰ ਤੇ ਕਰੋਨਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 587 ਮਰੀਜ਼ਾਂ ਦਾ ਚੈਂਕਅੱਪ ਗਿਆ ਆਏ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਡਾ. ਰਾਕੇਸ਼ ਕੁਮਾਰ ਖੁੱਲਰ, ਡੀ.ਐਮ.ਓ  ਡਾ. ਨਵਨੀਤ ਕੌਰ, ਐਚ.ਐਮ.ਓ ਡਾ. ਕੂਸ਼ਲ ਕੁਮਾਰ, ਡੀ. ਏ.ਯੂ.ਓ ਡਾ. ਆਤਮਜੀਤ ਸਿੰਘ ਬਸਰਾ ਡਾ. ਸੁਰਿੰਦਰ ਸਿੰਘ ਸੰਧੂ, ਏ.ਐਮ.ਓ ਸ੍ਰੀਮਤੀ ਰਮਾ ਕੁਮਾਰੀ ਡਿਸਪੈਂਸਰ, ਸ੍ਰੀਮਤੀ ਰਜਨੀ ਠਾਕੁਰ, ਡਾ. ਅਮਨਪ੍ਰੀਤ, ਡਾ. ਸਤਿੰਦਰਜੀਤ ਕੌਰ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply