Monday, March 30, 2026

ਇੰਡੋ-ਪਾਕਿ ਥੀਏਟਰ ਫਾਰ ਪੀਸ ਫੈਸਟੀਵਲ-2017 ਦੇ ਆਖਰੀ ਦਿਨ ਖੇਡਿਆ ਪੰਜਾਬੀ ਨਾਟਕ ‘ਅੰਨੀ ਮਾਈ ਦਾ ਸੁਫ਼ਨਾ’

PPN2003201732 ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ) -ਅਜੋਕਾ ਥੀਏਟਰ ਲਾਹੌਰ ਵੱਲੋਂ ਮੰਚ-ਰੰਗਮੰਚ, ਵਿਰਸਾ ਵਿਹਾਰ ਅਤੇ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਵੱਲੋਂ ਹਿੰਦ-ਪਾਕਿ ਅਮਨ ਤੇ ਦੋਸਤੀ ਰੰਗਮੰਚ ਵਲੋਂ ਨਾਟਕ ਫੈਸਟਵੀਲ ‘ਹਮਸਾਇਆ’ ਤਹਿਤ ਦੇ ਆਖਰੀ ਦਿਨ ਅਜੋਕਾ ਥੀਏਟਰ ਲਾਹੋਰ (ਪਾਕਿਸਤਾਨ) ਦੀ ਟੀਮ ਵੱਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਊਸ਼ਾ ਗਾਂਗੂਲੀ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅੰਨੀ ਮਾਈ ਦਾ ਸੁਫ਼ਨਾ’ ਪੇਸ਼ ਕੀਤਾ ਗਿਆ। ਅਜੋਕਾ ਥੀਏਟਰ ਲਾਹੋਰ ਦੀ ਇਹ ਪੇਸ਼ਕਸ਼ ਹਿੰਦ-ਪਾਕਿ ਦੋਸਤੀ ਦਾ ਭਰਪੂਰ ਮੁਜ਼ਾਹਰਾ ਕਰਦੀ ਹੈ, ਕਿਉਂਕਿ ਇਸ ਵਿੱਚ ਨਿਰਦੇਸ਼ਿਕਾ ਭਾਰਤੀ ਹੈ ਤੇ ਲੇਖਕ ਪਾਕਿਸਤਾਨੀ ਅਤੇ ਕਲਾਕਾਰਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਨਾਲ-ਨਾਲ ਭਾਰਤੀ ਰੰਗਮੰਚ ਦਾ ਮਸ਼ਹੂਰ ਅਦਾਕਾਰ ਡਾ. ਸਾਹਿਬ ਸਿੰਘ ਦੀ ਅਦਾਕਾਰੀ ਕਰ ਰਿਹਾ ਹੈ। ਇਹ ਨਾਟਕ ਇੱਕ ਅਜਿਹੀ ਅੰਨੀ ਮਾਈ ਦੀ ਕਹਾਣੀ ਬਿਆਨ ਕਰਦਾ ਹੈ ਜਿਸ ਦੀ ਇਹ ਇੱਛਾ ਹੈ ਕਿ ਉਹ ਪਾਕਿਸਤਾਨ ਵਿੱਚ ਰਹਿ ਰਹੇ ਆਪਣੇ ਪਿੰਡ ਜਾ ਕੇ ਆਵੇ। ਉਸ ਦਾ ਪਰਿਵਾਰ ਵੀਜ਼ਾ ਨਾ ਮਿਲਣ ਕਰਕੇ ਇੱਕ ਸਵਾਂਦ ਰਚਦਾ ਹੈ ਤੇ ਪੁਰੀ ਤਿਆਰੀ ਕਰਕੇ ਮਾਈ ਨੂੰ ਝੂਠੀ-ਮੂਠੀ ਦਾ ਸਫ਼ਰ ਕਰਵਾਉਂਦੇ ਹਨ।ਮਾਈ ਖੁਸ਼ ਹੈ ਅਤੇ ਆਪਣੀਆਂ ਯਾਦਾਂ ਸਾਂਝੀ ਕਰਦੀ ਹੈ।ਦੂਜੇ ਪਾਸੇ ਪਾਕਿਸਤਾਨ ’ਚ ਰਹਿੰਦਾ ਰੰਗੂ ਰੰਗਸਾਜ਼ ਭਾਰਤ ਵਿੱਚ ਰਹਿ ਰਹੀ ਆਪਣੀ ਦੋਹਤਰੀ ਦੇ ਵਿਆਹ `ਤੇ ਜਾਣਾ ਚਾਹੁੰੰਦਾ ਹੈ, ਵੀਜਾ ਨਾ ਮਿਲਣ ਕਰਕੇ ਉਹ ਸੁਪਨੇ ਵਿੱਚ ਆਪਣੀ ਦੋਹਤਰੀ ਦੇ ਵਿਆਹ `ਤੇ ਜਾ ਕੇ ਆਉਂਦਾ ਹੈ ਅਤੇ ਇੰਝ ਮਹਿਸੂਸ ਕਰਦਾ ਹੈ ਜਿਵੇਂ ਸੱਚੀ ਮਿਲ ਆਈਆ ਹੋਵੇ।ਇਹ ਨਾਟਕ ਸੁਪਨਿਆਂ ਵਿੱਚ ਰੰਗ ਭਰਦਾ ਹੈ।ਮਨੁੱਖੀ ਭਾਵਨਾਵਾਂ ਪੇਸ਼ ਕਰਦਾ ਇਹ ਨਾਟਕ ਇਹ ਦੱਸਣ ਵਿੱਚ ਕਾਮਯਾਬ ਰਹਿੰਦਾ ਹੈ ਕਿ ਸੁਪਨੇ ਦੇਖਣ ਲਈ ਅੱਖਾਂ ਹੋਣੀਆਂ ਜ਼ਰੂਰੀ ਨਹੀਂ।
ਇਸ ਨਾਟਕ ਵਿੱਚ ਅੰਨੀ ਮਾਈ ਦੀ ਭੂਮਿਕਾ ਵਿੱਚ ਸਮੀਨਾ ਬੱਟ ਅਤੇ ਰੰਗੂ ਰੰਗਸਾਜ ਦੀ ਭੂਮਿਕਾ ਵਿੱਚ ਡਾ. ਸਾਹਿਬ ਸਿੰਘ ਨੇ ਜ਼ਬਰਦਸਤ ਐਕਟਿੰਗ ਕੀਤੀ।ਇਹ ਨਾਟਕ ਸ੍ਰੋਤਿਆਂ `ਤੇ ਇਕ ਨਵੇਕਲੀ ਛਾਪ ਛੱਡ ਗਿਆ।PPN2003201733
ਇਸ ਸਮੇਂ ਆਰਟ ਗੈਲਰੀ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਪਾਕਿਸਤਾਨ ਤੋਂ ਆਏ ਕਲਾਕਾਰਾਂ ਨੂੰ ਸਮਾਨਿਤ ਕੀਤਾ। ‘ਹਮਸਾਇਆ’ 2017 ਦੇ ਕੋਆਰਡੀਨੇਟਰ ਡਾਕਟਰ ਅਰਵਿੰਦਰ ਸਿੰਘ ਚਮਕ ਤੋਂ ਇਲਾਵਾ ਡਾਕਟਰ ਪਰਮਿੰਦਰ ਸਿੰਘ ਗਰੋਵਰ, ਡਾਕਟਰ ਗੋਪਾਲ ਕਿਰੋਦਿਵਾਲ, ਸ਼ਿਵਦੇਵ ਸਿੰਘ, ਬਲਬੀਰ ਸਿੰਘ ਸ਼ਹੀਦ ਤੇ ਵੱਡੀ ਗਿਣਤੀ `ਣ ਕਲਾ ਪ੍ਰੇਮੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply