ਅੰਮ੍ਰਿਤਸਰ 20 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈੈਸ਼ਨਲ ਸਕੂਲ ਵਿਖੇ ਪ੍ਰੀ ਨਰਸਰੀ ਅਤੇ ਨਰਸਰੀ ਕਲਾਸ ਦੇ ਨਵੇਂ ਸੈਸ਼ਨ ਦਾ ਸ਼ੁੱਭਅਰੰਭ ਹਵਨ ਦੇ ਆਯੋਜਨ ਨਾਲ ਹੋਇਆ।ਪਿ੍ਰੰਸੀਪਲ ਅੰਜਨਾ ਗੁਪਤਾ, ਟੀਚਰਾਂ ਤੇ ਨੰਨੇ ਮੁੰਨੇ ਬੱਚਿਆਂ ਨੇ ਹਾਜ਼ਰ ਹੋ ਕੇ ਹਵਨ ਦੀ ਪਵਿਤਰ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ। ਵੈਦਿਕ ਮੰਗਲਉਚਾਰਨ ਅਤੇ ਭਜਨਾਂ ਦੇ ਗਾਇਣ ਨਾਲ ਸਕੂਲ ਦਾ ਵਾਤਾਵਰਣ ਪਾਵਨ ਹੋ ਗਿਆ।
ਪ੍ਰਿੰ. ਅੰਜਨਾ ਗੁਪਤਾ ਨੇ ਵਿਦਿਆਰਥੀਆਂ `ਤੇ ਫੁਲਾਂ ਦੀ ਵਰਖਾ ਕਰ ਕੇ ਅਸ਼ੀਰਵਾਦ ਦਿੱਤਾ ਉਨਾਂ ਦੀ ਸਫਲਤਾ ਦੀ ਕਾਮਨਾ ਕੀਤੀ।ਉਨਾਂ ਨੇ ਕਿਹਾ ਕਿ ਇਹ ਨੰਨੁ ਮੁੰਨੇ ਬੱਚੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ।ਉਨਾਂ ਟੀਚਰਾਂ ਨੂੰ ਕਿਹਾ ਕਿ ਇਹ ਮਾਸੂਮ ਤੇ ਭੋਲੇ ਭਾਲੇ ਬੱਚੇ ਪਹਿਲੀ ਵਾਰ ਅਪਣੇ ਘਰ ਪਰਿਵਾਰ ਤੇ ਮਾਤਾ ਪਿਤਾ ਤੋਂ ਵਿਛੜ ਕੇ ਸਕੂਲ ਨਹੀਂ ਨਵੇਂ ਘਰ ਤੇ ਪਰਿਵਾਰ ਵਿੱਚ ਪ੍ਰਵੇਸ਼ ਕਰ ਰਹੇ ਹਨ।ਇਸ ਲਈ ਉਹ ਆਪਣੇ ਤਜੱਰਬੇ ਨਾਲ ਵਧੀਆਂ ਵਾਤਾਵਰਣ ਪ੍ਰਦਾਨ ਕਰਨ ਅਤੇ ਉਨਾਂ ਦੀ ਪ੍ਰਤਿੱਭਾ ਨੂੰ ਪਛਾਣ ਕੇ ਉਸ ਨੂੰ ਨਿਖਾਰਦੇ ਹੋਏ ਹਰ ਖੇਤਰ ਵਿੱਚ ਅੱਗੇ ਵਧਣ ਦੇ ਕਾਬਲ ਬਨਾਉਣ ਤਾਂ ਜੋ ਉਹ ਸਕੂਲ ਤੇ ਦੇਸ਼ ਦੇ ਮਾਣ ਵਿੱਚ ਵਾਧਾ ਕਰ ਸਕਣ ਦੇ ਸਮਰੱਥ ਹੋ ਸਕਣ, ਦੇਸ਼ ਦੇ ਆਦਰਸ਼ ਨਾਗਰਿਕ ਬਨਣ ਅਤੇ ਪਰਿਵਾਰ ਦਾ ਨਾਮ ਰੋਸ਼ਨ ਕਰਨ । 
ਸਕੂਲ ਵਿੱਚ ਪਹਿਲਾ ਦਿਨ ਦਿਨ ਵਿਦਿਆਰਥੀਆਂ ਲਈ ਬਹੁਤ ਹੀ ਰੋਮਾਂਚਕਾਰੀ ਰਿਹਾ।ਉਨਾਂ ਨੇ ਕਈ ਤਰਾਂ ਦੀਆਂ ਖੇਡਾਂ ਖੇਡੀਆਂ, ਰੰਗਾਂ ਨਾਲ ਟੇਢੀ ਮੇਢੀ ਚਿੱਤਰਕਾਰੀ ਕੀਤੀ।ਇਸ ਸਮੇਂ ਬੱਚਿਆਂ ਦਾ ਉਤਸ਼ਾਹ ਦੇਖਣ ਲਾਇਕ ਸੀ।ਇਸ ਮੌਕੇ ਡਾ. ਵੀ.ਪੀ. ਲਖਨਪਾਲ, ਡਾ. ਨੀਲਮ ਕਾਮਰਾ ਤੇ ਡਾ. ਰਾਜੇਸ਼ ਕੁਮਾਰ ਨੇ ਵੀ ਬੱਚਿਆਂ ਨੂੰ ਜੀਵਨ ਦੀ ਨਵੀਂ ਸ਼ੁਰੂਆਤ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media