Monday, March 23, 2026

ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ 26 ਮਾਰਚ ਨੂੰ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਲਾਲਾ ਮੁੰਸ਼ੀ ਰਾਮ ਅਗਰਵਾਲ ਚੈਰੀਟੇਬਲ ਟਰਸਟ ਅਤੇ ਸਵ. ਲੱਖਾ ਸਿੰਘ ਨਾਮਧਾਰੀ ਦੇ ਪਰਿਵਾਰ ਦੇ ਸਹਿਯੋਗ ਨਾਲ 32ਵਾਂ ਅੱਖਾਂ ਦਾ ਮੁਫ਼ਤ ਚੈਪਅਪ ਅਤੇ ਅਪ੍ਰੇਸ਼ਨ ਕੈਂਪ ਪ੍ਰਧਾਨ ਐਡਵੋਕੇਟ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਵਿਚ ਸਥਾਨਕ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ 26 ਮਾਰਚ ਐਤਵਾਰ ਨੂੰ ਲਗਾਇਆ ਜਾਵੇਗਾ।ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸਕੱਤਰ ਨਰਿੰਦਰ ਸਚਦੇਵਾ ਅਤੇ ਪ੍ਰੋਜੈਕਟ ਚੇਅਰਮੈਨ ਰਾਕੇਸ਼ ਸੇਠੀ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼੍ਰੀ ਜਗਦੰਬਾ ਚੈਰੀਟੇਬਲ ਆਈ ਹਸਪਤਾਲ ਸ਼੍ਰੀ ਗੰਗਾਨਗਰ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜੋ ਮਰੀਜ਼ ਅਪ੍ਰੇਸ਼ਨ ਯੋਗ ਪਾਏ ਗਏ ਉਨਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਫੈਕੋ ਤਕਨੀਕ ਨਾਲ ਕੀਤੇ ਜਾਣਗੇ। ਮਰੀਜ਼ਾਂ ਨੂੰ ਅਪ੍ਰੇਸ਼ਨ ਦੇ ਲਈ ਸ਼੍ਰੀ ਗੰਗਾਨਗਰ ਲੈਕੇ ਜਾਣ ਅਤੇ ਲੈਕੇ ਆਉਣ ਤੋਂ ਇਲਾਵਾ ਉਨਾਂ ਦੀਆਂ ਦਵਾਈਆਂ, ਐਨਕਾਂ ਅਤੇ ਲੰਗਰ ਦਾ ਪ੍ਰਬੰਧ ਕਲੱਬ ਵੱਲੌਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੈਂਪ ਵਿਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਕੋਈ ਵੀ ਵਿਅਕਤੀ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply