ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀਆਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੁਸਾਇਟੀਆਂ ਵਲੋਂ ਸ਼ਹੀਦ ਭਗਤ ਸਿੰਘ ਆਦਿ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਨ੍ਹਾਂ ਵਿਚ ਸਹਾਰਾ ਜਨ ਸੇਵਾ ਸਸੰਥਾ, ਆਸਾ ਵੈਲਫੇਅਰ ਸੁਸਾਇਟੀ ਨਾਮ ਦੇਵ ਨਗਰ, ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਬਠਿੰਡਾ ਆਦਿ ਵੱਲੋ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਕੈਂਡਲ ਮਾਰਚ ਕੀਤਾ ਗਿਆ।ਇਸ ਉਪਰੰਤ ਵੱਖ ਵੱਖ ਸੰਸਥਾਵਾਂ ਵਲੋਂ ਖੂਨਦਾਨ ਕੈਪ ਵੀ ਲਗਾਇਆ ਗਿਆ।ਇਹ ਕੈਂਪ ਗੁਪਤਾ ਬਲੱਡ ਬੈਕ ਵਿਚ ਲਗਾਇਆ। ਇਸ ਕੈਪ ਵਿੱਚ 15 ਯੂਨਿਟਾਂ ਇਕੱਤਰ ਕੀਤੀਆਂ ਗਈਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਚਾਨਣਾ ਪਾਉਂਦਿਆ ਹੋਇਆ ਦੱਸਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ ਨੇ ਆਪਣੇ ਦੇਸ ਦੀ ਆਜਾਦੀ ਖਾਤਰ ਹੱਸਦੇ ਹੋਏ ਫਾਸੀਆਂ ਦੇ ਫੰਦੇ ਗਲੇ ਵਿੱਚ ਪਾ ਗਏ ਅਤੇ ਦੇਸ ਤੋਂ ਕੁਰਬਾਨ ਹੋ ਗਏ।ਬੈਗੂ ਐਸੋਸੁਏਸ਼ਨ ਦੇ ਕੋਰਇਨੇਟਰ ਰਮਣੀਕ ਵਾਲੀਆਂ,ਮਾਸਟਰ ਮਾਨ ਸਿੰਘ,ਕ੍ਰਿਸਨ ਕੁਮਾਰ ਲੰਗਰ ਵਾਲੇ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਮਨਪ੍ਰੀਤ ਸਿੰਘ ਅਮਰੀਕ ਢਾਬੇ ਵਾਲੇ, ਅਗਰਵਾਲ ਬਰਤਨ ਵਾਲੇ, ਲਛਮਣ ਦਾਸ, ਸੰਜੇ ਕੁਮਾਰ, ਕੇਵਲ ਸਮੀਰੀਆ, ਮਹਿੰਦਰਸਿੰਘ ਐਫ.ਸੀ.ਆਈ, ਦਲੀਪ ਸਿੰਘ, ਰਾਧੇ ਸੁਆਮ, ਇੰਵਨਿੰਗ ਸਕੂਲ ਦੇ ਬੱਚੇ, ਅਜੈਬ ਸਿੰਘ, ਵਕੀਲ ਸਿੰਘ, ਜਰਨੈਲ ਸਿੰਘ ਪੱਪੀ, ਪ੍ਰਿਤਪਾਲ ਸਿੰਘ, ਰਾਮਜੀ ਲਾਲ, ਜਸਵਿੰਦਰ ਸਿੰਘ ਲਾਡੀ, ਪੂਰਨ ਸਿੰਘ, ਸੁਰਿੰਦਰ ਸਿੰਘ, ਰਾਜੇਸ਼ ਕੁਮਾਰ ਸਰਮਾ, ਰਾਜੇਸ਼ ਕੁਮਾਰ ਵਕੀਲ ਆਦਿ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਆਰੀਆ ਸਮਾਜ ਚੌਂਕ ਵਿਚ ਭਗਤ ਸਿੰਘ ਆਦਿ ਸ਼ਹੀਦਾਂ ਦੀ ਮੂਰਤੀਆਂ ’ਤੇ ਸੰਸਥਾ ਦੇ ਵਰਕਰਾਂ ਅਤੇ ਸਮਾਜ ਸੇਵੀਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਚਾਰੋ ਤਰਫ਼ ਵਰਕਰਾਂ ਵਲੋਂ ਕੇਸਰੀ ਦਸਤਾਰਾਂ ਸਜਾ ਕੇ ਇਨਕਲਾਬ ਜਿੰਦਾਬਾਦ ਦੇ ਨਆਰਿਆਂ ਨਾਲ ਅਕਾਸ਼ ਗੂੰਜਣ ਲਗਾ ਦਿੱਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਜਨਕ ਰਾਜ ਅਗਰਵਾਲ ਵਲੋਂ ਸ਼ਹੀਦਾਂ ਨੂੰ ਨਤਮਸਤਕ ਕਰਕੇ ਸ਼ਰਧਾ ਦੇ ਫੁੱਲ ਭੇਂਟ ਉਪਰੰਤ ਕਿਹਾ ਕਿ ਅੱਜ ਜੋ ਅਸੀ ਆਜਾਦੀ ਦਾ ਅਨੰਦ ਮਾਣ ਰਹੇ ਹਾਂ ਇਹ ਇਨ੍ਹਾਂ ਸ਼ਹੀਦਾਂ ਦੀ ਬਦੌਲਦ ਹੀ ਹੈ। ਸਾਨੂੰ ਇਨ੍ਹਾਂ ਦੇ ਪੂਰਨਿਆ ’ਤੇ ਚੱਲਣ ਦਾ ਪ੍ਰੇਣ ਕਰਨਾ ਚਹਿੰਦਾ ਹੈ, ਨੌਜਵਾਨ ਆਪਣੀ ਤਾਕਤ ਦੇਸ਼ ਨੂੰ ਅਤੇ ਦੁੱਬੇ ਕੁੱਚਲੇ ਸਮਾਜ ਨੂੰ ਉੱਚਾ ਚੁੱਕਣ ’ਚ ਲਗਾਵੇ।ਉਨ੍ਹਾਂ ਨਾਲ ਇਸ ਮੌਕੇ ਦਵਿੰਦਰ ਬਾਂਸਲ, ਅਸ਼ੋਕ ਗੋਇਲ, ਹਰਬੰਸ ਸਿੰਘ, ਟੇਕ ਚੰਦ ਆਦਿ ਤੋਂ ਇਲਾਵਾ ਸਹਾਰਾ ਜਨ ਦੇ ਸਮੂਹ ਵਰਕਰ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media