ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਹਿਰੀ ਚੋਗ ਪੁਸਤਕ ਸੁਖਦਰਸ਼ਨ ਗਰਗ ਅਤੇ ਅਮਰਜੀਤ ਸਿੰਘ ਪੈਂਟਰ ਦੀ ਸਾਂਝੀ ਪੁਸਤਕ ਰੁਬਾਈ ਸੰਗ੍ਰਿਹ ਰਿਲੀਜ਼ ਕੀਤੀ ਗਈ, ਜਿਸ ਵਿਚ 84 ਰੁਬਾਈਆਂ ਦਰਜ ਹਨ।ਸੁਖਦਰਸ਼ਨ ਗਰਗ ਦੁਆਰਾ ਰਚਿਤ ਰੁਬਾਈ ਦੇ ਨਾਲ ਹੀ ਅਮਰਜੀਤ ਸਿੰਘ ਪੇਂਟਰ ਵਲੋਂ ਸਕੈਂਚ ਤਿਆਰ ਕੀਤਾ ਗਿਆ ਹੈ।ਜੋ ਸੰਗ੍ਰਿਹ ਕਲਾ ਦਾ ਇਕ ਅਨੋਖਾ ਸੁਮੇਲ ਹੈ।ਇਹ ਪੁਸਤਕ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਲਾਨਾ ਸਮਾਗਮ ਮੌਕੇ ਡਾ: ਹਰਸ਼ਿੰਦਰ ਕੌਰ,ਡਾ: ਸੁਖਦੇਵ ਸਿੰਘ ਸਿਰਸਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ,ਪ੍ਰੋ: ਪ੍ਰੇਮ ਸਿੰਘ ਬਜਾਜ, ਡਾ: ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ,ਸਤਪਾਲ ਭੀਖੀ,ਸੁਖਦਰਸ਼ਨ ਗਰਗ ਅਤੇ ਅਮਰਜੀਤ ਸਿੰਘ ਪੇਂਟਰ ਵਲੋਂ ਰਿਲੀਜ਼ ਸਮਰੋਹ ਕੀਤਾ ਗਿਆ। ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਡਾ: ਸਿਰਸਾ ਨੇ ਕਿਹਾ ਕਿ ਇਹ ਰੁਬਾਈ ਸੰਗ੍ਰਿਹ ਨਵਾਂ ਅਤੇ ਸਾਂਝੀ ਵਾਲਤਾ ਦੀ ਸਾਝੀ ਮੁਸਕਤ ਨੂੰ ਸਲਾਮ, ਇਸ ਜੁਗਲਬੰਦੀ ਨਾਲ ਨਸ਼ਾ ਖੋਰੀ, ਕਿਸਾਨ ਖੁਦਕਸ਼ੀਆਂ, ਮਾਦਾ ਭਰੂਣ ਹੱਤਿਆ, ਸਿੱਖਿਆ,ਸਿਹਤ, ਭੂ-ਮਾਫ਼ੀਆ, ਗੈਂਗਵਾਰ, ਡੇਰਾਵਾਦ, ਫਿਰਕੂ ਜਨੂਨ, ਵਾਤਾਵਰਣ ਆਦਿ ’ਤੇ ਗਹਿਰੀ ਚੋਟ ਕੀਤੀ ਗਈ ਹੈ। ਗੁਰਭਜਨ ਸਿੰਘ ਗਿੱਲ ਪ੍ਰਸਿੱਧ ਵਿਦਵਾਨ ਨੇ ਰੂਬਾਈ ਸੰਗ੍ਰਿਹ ਬਾਰੇ ਕਿਹਾ ਕਿ ਦੁਸ਼ਿਅੰਤ ਕੁਮਾਰ ਦੀਆਂ ਗ਼ਜ਼ਲਾਂ ਵਾਂਗ ਇਸ ’ਚ ਦਰਦ ਦੀ ਕਾਵਿ ਮਈ ਵਿਆਖਿਆ ਕਈ ਥਾਂਈ ਰੋਣ ਹੱਕੀ ਹੋ ਕੇ ਉੱਚਾ ਬੋਲਣ ਲੱਗ ਪੈਂਦੀ ਹੈ।
ਇਸ ਮੌਕੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ, ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਪ੍ਰਧਾਨ ਜੀਤ ਸਿੰਘ ਚਹਿਲ, ਅਜਮੇਰ ਦੀਵਾਨਾ, ਮਾਸਟਰ ਜਗਨ ਨਾਥ, ਐਡਵੋਕੇਟ ਅਕਾਸ਼ਦੀਪ ਗਰਗ, ਸੁਰਜੀਤ ਜੱਜ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਜਸਵੀਰ ਝੱਜ, ਕਰਮ ਸਿੰਘ ਵਕੀਲ, ਗੁਰਚਰਨ ਕੌਰ ਕੋਚਰ, ਅਮਰਜੀਤ ਕੌਂਕੇ, ਗੁਲਜਾਰ ਪੰਧੇਰ ਅਤੇ ਹਰਗੋਬਿੰਦ ਸ਼ੇਖਪੁਰੀਆਂ ਆਦਿ ਲੇਖ਼ਕ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media