Monday, February 23, 2026

ਸ਼ੇਰਗੜ੍ਹ ਚੀਮਾ ਕਬੱਡੀ ਕੱਪ ਧੂਮ ਧੜੱਕੇ ਨਾਲ ਸਮਾਪਤ

PPN2303201712ਸੰਦੌੜ, 23 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬਾਬੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਰਗੜ ਚੀਮਾ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ 6ਵਾਂ ਸਾਨਦਾਰ ਕਬੱਡੀ ਕੱਪ ਧੂਮ ਧੜੱਕੇ ਦੇ ਨਾਲ ਸਮਾਪਤ ਹੋ ਗਿਆ ਜਿਸ ਦਾ ਉਦਘਾਟਨ ਧਾਰਮਿਕ ਸਖਸੀਅਤ ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲਿਆਂ ਨੇ ਕੀਤਾ, ਜਦਕਿ ਅੰਤਿਮ ਦਿਨ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਬਰਨਾਲਾ ਦੇ ਵਿਧਾਇਕ ਮੀਤ ਹੇਅਰ, ਪ੍ਰਵਾਸੀ ਪੰਜਾਬੀ ਅਤੇ ਸਮਾਜਸੇਵੀ ਗੁਰਮਿੰਦਰ ਸਿੰਘ ਥਿੰਦ ਯੂ.ਕੇ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ।ਕਬੱਡੀ 75 ਕਿਲੋ ਵਰਗ ਵਿਚੋਂ ਸੰਘੈਣ ਦੀ ਟੀਮ ਨੇ ਪਹਿਲਾ ਅਤੇ ਛੀਨੀਵਾਲ ਕਲਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਜਦਕਿ ਅੰਤ ਵਿਚ ਹੋਏ ਕਬੱਡੀ ਇਕ ਪਿੰਡ ਓਪਨ ਦੇ ਗਹਿਗੱਚ ਮੁਕਾਬਲਿਆਂ ਵਿਚ ਹਰਿਆਣਾ ਧਨੌਰੀ ਦੇ ਗੱਭਰੂਆਂ ਨੇ ਸੀਹਾਂਦੌਦ ਦੇ ਚੋਬਰਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਕਬੱਡੀ ਓਪਨ ਵਿਚ ਸਰਬੋਤਮ ਧਾਵੀ ਅਤੇ ਸਰਬੋਤਮ ਜਾਫੀ ਨੂੰ ਸੋਨੇ ਦੀਆਂ ਮੁੰਦੀਆਂ ਦੇ ਨਾਲ ਸਨਮਾਨਤ ਕੀਤਾ ਗਿਆ।ਜੇਤੂ ਟੀਮਾਂ ਨੂੰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਇਨਾਮ ਤਕਸੀਮ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਸੇਰਗੜ ਚੀਮਾ ਦੇ ਕਲੱਬ ਵਾਲਿਆਂ ਨੇ ਇਹ ਵੱਡਾ ਉਦਮ ਕੀਤਾ ਹੈ ਜਿਸ ਨੇ ਖੇਡਾਂ ਨੂੰ ਉਤਸਾਹਿਤ ਕੀਤਾ ਹੈ।
ਇਸ ਕੱਪ ਵਿਚ ਪ੍ਰਵਾਸੀ ਪੰਜਾਬੀ ਗੁਰਮਿੰਦਰ ਸਿੰਘ ਥਿੰਦ ਨੇ ਕਲੱਬ ਨੂੰ 41 ਹਜਾਰ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ।ਕਬੱਡੀ ਕੱਪ ਦੌਰਾਨ ਗੋਗੀ ਯੂ.ਕੇ, ਹਰਦੀਪ ਸਿੰਘ ਸਾਧਾ, ਬਿੱਟੂ ਚੀਮਾ ਕੈਨੇਡਾ, ਯਾਦਵਿੰਦਰ ਸਿੰਘ ਕੈਨੇਡਾ, ਗੱਗੀ ਨਿਊਜੀਲੈਂਡ, ਗੁਰਮਿੰਦਰ ਸਿੰਘ ਥਿੰਦ ਬਈਏਵਾਲ, ਨਰਿੰਦਰ ਸਿੰਘ ਸੋਹੀ, ਬਿੱਟੂ ਧਨੋਆ, ਲੋਪੀ ਸਰਪੰਚ, ਪੱਪਾ ਧਾਲੀਵਾਲ ਕੈਨੇਡਾ, ਲੱਖੀ ਆੜਤੀਆ ਭੂਦਨ ਦਾ ਅਹਿਮ ਯੋਗਦਾਨ ਰਿਹਾ।ਇਸ ਮੌਕੇ ਮੁਕੰਦ ਸਿੰਘ ਚੀਮਾ, ਹਰਦੀਪ ਸਿੰਘ ਚੀਮਾ, ਸਾਬਕਾ ਸਰਪੰਚ ਹਰੀ ਸਿੰਘ ਚੀਮਾ, ਸਵਰਨ ਸਿੰਘ ਕੈਨੇਡੀਅਨ, ਹਰਬੰਸ ਸਿੰਘ ਭੋਲਾ, ਪ੍ਰਧਾਨ ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਬਰਿੰਦਰ ਸਿੰਘ ਜੋਨੀ, ਗੁਰਮੇਲ ਸਿੰਘ ਵਾਰੀਆ, ਬਲਜਿੰਦਰ ਸਿੰਘ, ਜਗਦੇਵ ਸਿੰਘ ਜੱਗੀ, ਰਣਜੀਤ ਸਿੰਘ, ਗੋਲਡੀ ਚੀਮਾ, ਦੀਪ ਲਵ, ਚਰਨਜੀਤ ਸਿੰਘ ਚੰਨਾ, ਦਲਜੀਤ ਸਿੰਘ, ਜਸਪਾਲ ਸਿੰਘ ਪਾਲਾ, ਪ੍ਰਿਤਪਾਲ ਸਿੰਘ, ਰਾਜਵੀਰ ਸਿੰਘ ਰਾਜੂ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਬਾਰਾ ਸਿੰਘ ਖੁਰਦ, ਜਮੀਲ ਉਰ ਰਹਿਮਾਨ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply