ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੀ.ਐਸ.ਟੀ ਅਧੀਨ ਰਜਿਸਟ੍ਰੇਸ਼ਨ ਸੰਬੰਧੀ ਕੇਂਦਰੀ ਉਤਪਾਦ ਅਤੇ ਸੇਵਾ ਕਰ ਵਿਭਾਗ ਦੀ ਡਿਵੀਜ਼ਨ ਬਠਿੰਡਾ ਵੱਲੋਂ ਮਾਡਲ ਟਾਊਨ, ਫੇਜ਼-2 ’ਚ ਬਣੇ ਦਫ਼ਤਰ ਵਿਖੇ ਸਹਾਇਕ ਕਮਿਸ਼ਨਰ ਡਾ. ਸੁਖਮਨੀ ਆਈ.ਆਰ.ਐਸ ਵੱਲੋਂ ਬਠਿੰਡਾ ਇੰਡਸਟਰੀਜ਼ ਦੇ ਨੁਮਾਇੰਦਿਆਂ ਅਤੇ ਸੇਵਾ ਕਰਦਾਤਾਵਾਂ ਨਾਲ ਇਕ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਡਾ. ਸ$7ਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1 ਜੁਲਾਈ 2017 ਤੋਂ ਜੀ.ਐਸ.ਟੀ ਨੂੰ ਰਾਸ਼ਟਰ ਪੱਧਰ ਤੇ ਲਾਗੂ ਕਰਨ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਅਤੇ ਇਸ ਸੰਬੰਧੀ ਹਰੇਕ ਉਤਪਾਦ ਸ਼ੁਲਕ ਅਤੇ ਸੇਵਾ ਕਰਦਾਤਾ ਲਈ ਆਪਣਾ ਜੀ.ਐਸ.ਟੀ ਅਕਾਉਂਟ 31 ਮਾਰਚ 2017 ਤੱਕ ਐਕਟੀਵੇਟ ਕਰਨਾ ਜ਼ਰੂਰੀ ਹੈ।ਇਸ ਸੰਬੰਧੀ ਜੀ.ਐਸ.ਟੀ. ਦੀ ਰਜਿਸ਼ਟ੍ਰੇਸ਼ਨ ਕਰਨ ਲਈ ਸਾਡੇ ਰਜਿਸਟਰਡ ਇੰਡੀਸਟੀਰੀਜ਼ ਅਤੇ ਸੇਵਾ ਕਰਦਾਤਾਵਾਂ ਸਾਡੀ ਵੈਬਸਾਈਟ ਤੇ ਉਪਲੱਬਧ ਹਦਾਇਤਾਂ ਅਨੁਸਾਰ ਜੀ.ਐਸ.ਟੀ ਵਿੱਚ ਤਬਦੀਲ ਕਰ ਸਕਦੇ ਹਨ ਅਤੇ ਜੇਕਰ ਕਿਸੇ ਕਰਦਾਤਾ ਨੂੰ ਆਪਣੀ ਪ੍ਰੋਵਿਜ਼ਨਲ ਰਜ਼ਿਸਟ੍ਰੇਸ਼ਨ ਕਰਨ ’ਚ ਕੋਈ ਦਿੱਕਤ ਆ ਰਹੀ ਹੈ ਤਾਂ ਉੇਹ ਸਾਡੇ ਸੇਵਾ ਕੇਂਦਰ ’ਚ ਆ ਕੇ ਸਾਡੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ, ਤਾਂ ਜੋ ਕੋਈ ਵੀ ਉਤਪਾਦ ਜਾਂ ਸੇਵਾ ਕਰਦਾਤਾ ਰਜਿਸਟ੍ਰੇਸ਼ਨ ਤੋਂ ਵਾਂਝੇ ਨਾ ਰਹਿ ਜਾਵੇ।ਉਨ੍ਹਾਂ ਨੇ ਕਰਦਾਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਉੇਤਪਾਦ ਅਤੇ ਸਰਵਿਸ ਕਰਦਾਤਾ ਸਮੇਂ ਸਿਰ ਆਪਣੀ ਜੀ.ਐਸ.ਟੀ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਤਾਂ ਜੀ.ਐਸ.ਟੀ ਦੇ ਲਾਗੂ ਹੋਣ ਤੇ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਲਈ ਜਲਦ ਤੋਂ ਜਲਦ ਆਪਣਾ ਪ੍ਰੋਵਿਜ਼ਨਲ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ।ਇਸ ਮੌਕੇ ਸੁਪਰਡੈਂਟ ਰਾਮ ਲਾਲ ਲੱਧੜ, ਸੁਪਰਡੈਂਟ ਐਸ.ਕੇ. ਸ਼ਰਮਾ, ਸੁਪਰਡੈਂਟ ਬਲਵੀਰ ਸਿੰਘ, ਸੁਪਰਡੈਂਟ ਜੀ.ਐਸ ਸਿੱਧੂ, ਇੰਸਪੈਕਟਰ ਅਜੈ ਸਿਆਲ, ਇੰਸਪੈਕਟਰ ਨਾਗੇਸ਼ ਸ਼ਰਮਾ, ਇੰਸਪੈਕਟਰ ਅੰਕੁਸ਼ ਗੋਇਲ, ਇੰਸਪੈਕਟਰ ਸੁੁਮਿਤ ਬਾਂਸਲ, ਇੰਸਪੈਕਟਰ ਸਾਜਨ ਗਰਗ ਤੋਂ ਇਲਾਵਾ ਸਪੋਰਟਕਿੰਗ, ਬਠਿੰਡਾ ਸਿਰਾਮਿਕਸ, ਪੀ.ਪੀ ਇੰਡਸ਼ਟਰੀਜ਼, ਜੇ.ਆਰ ਟਰਾਸਫਾਰਮਜ਼, ਵਰਧਮਾਨ ਲਿਮਟਿਡ ਸਮੇਤ ਵੱਖ-ਵੱਖ ਇੰਡਸਟਰੀਜ਼ ਦੇ ਨੁਮਾਇੰਦੇ ਮੌਜੂਦ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media