ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ) – ਸ੍ਰ. (ਪੰਜਾਬ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ੍ਰੀ ਸੈਮਸਨ ਮਸੀਹ ਜੀ ਦੀ ਅਗਵਾਨੀ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਮਿਤੀ 20 ਮਾਰਚ 2017 ਤੋਂ 24 ਮਾਰਚ 2017 ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਝਾਰਖੰਡ, ਤਾਮਿਲਨਾਡੂ, ਆਸਾਮ, ਉੜੀਸਾ, ਉਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ ਤੋਂ 250 ਨੌਜਵਾਨ ਭਾਗ ਲੈ ਰਹੇ ਹਨ।ਇਸ ਦੇ ਨਾਲ ਹੀ ਕੈਂਪ ਦੇ ਆਯੋਜਕ ਸ੍ਰੀ ਸੈਮਸਨ ਮਸੀਹ ਜੀ ਜ਼ਿਲਾ ਯੂਥ ਕੋਆਰਡੀਨੇਟਰ, ਅੰਮ੍ਰਿਤਸਰ ਨੇ ਇਸ ਕੈਂਪ ਦੇ ਉਦੇਸ਼ਾਂ ਅਤੇ ਨਿਯਮਾਂ ਤੇ ਚਾਨਣਾ ਪਾਇਆ ਅਤੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ।
ਅੱਜ ਇਸ ਕੈਂਪ ਦੇ ਵਿੱਚ ਸ਼ਹੀਦਾਂ ਨੂੰ ਰਾਜਗੁਰੂ, ਸੁਖਦੇਵ ਸਿੰਘ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਸੰਕਲਪ ਨੂੰ ਮੁੜ ਤੋਂ ਲੈਣ ਲਈ ਅੱਜ ਇਸ ਕੈਂਪ ਵਿੱਚ ਸ੍ਰੀ ਮਤੀ ਲਕਸ਼ਮੀ ਕਾਂਤਾ ਚਾਵਲਾ, ਨੈਸ਼ਨਲ ਵਾਈਸ ਪ੍ਰੈਸੀਡੈਂਟ, ਬੀਜੇਪੀ, ਸ਼੍ਰੀ ਵਿਨੈ ਕੁਮਾਰ ਝਾ, ਆਈ. ਆਰ. ਐਸ, ਚੀਫ ਕਮਿਸ਼ਨਰ, ਇਨਕਮ ਟੈਕਸ, ਸ਼੍ਰੀ ਐਮ. ਐਫ. ਫਰੂਕੀ, ਆਈ. ਜੀ, ਪੁਲਿਸ, ਸ਼੍ਰੀ ਯੋਗਿੰਦਰ ਚੌਧਰੀ, ਆਈ. ਆਰ. ਐਸ, ਕਮਿਸ਼ਨਰ, ਇਨਕਮ ਟੈਕਸ, ਸ਼੍ਰੀ.ਐਸ. ਐਨ ਸ਼ਰਮਾ, ਸਟੇਟ ਡਾਇਰੈਕਟਰ, ਪੰਜਾਬ ਅਤੇ ਚੰਡੀਗੜ੍ਹ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਇੰਨਾਂ ਤਿੰਨਾਂ ਹੀ ਮਹਿਮਾਨਾਂ ਨੇ ਨੌਜਵਾਨਾਂ ਨੂੰ ਰਾਜਗੁਰੂ, ਸੁਖਦੇਵ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੇ ਬਲਿਦਾਨ ਨੂੰ ਸਮਝਣ ਅਤੇ ਉਸ ੳੇੱਤੇ ਸਹੀ ਮਾਅਨੇ ਵਿੱਚ ਚਲਣ ਲਈ ਪ੍ਰੇਰਿਤ ਕੀਤਾ ਤਾਂ ਕਿ ਅਸੀਂ ਰਾਜਗੁਰੂ, ਸੁਖਦੇਵ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲੇ ਭਾਰਤ ਦਾ ਨਿਰਮਾਣ ਕਰ ਸਕੀਏ ਅਤੇ ਅਜਿਹੇ ਕੈਂਪਾਂ ਰਾਹੀਂ ਦੇਸ਼ ਵਿੱਚ ਰਾਸ਼ਟਰੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਪੱਖ ਸਕੀਏ।
ਇਸ ਕੈਂਪ ਵਿੱਚ ਸੁਰਿੰਦਰ ਸਿੰਘ, ਸੰਦੀਪ ਕੌਰ, ਸੁਰਿੰਦਰ ਕਲੀ, ਅਨਿਲ, ਗੁਰਦਾਸ, ਮਨਪ੍ਰੀਤ ਕੌਰ, ਗੀਤਾ, ਹਰਵਿੰਦਰ ਕੌਰ, ਰਮਨਦੀਪ ਕੌਰ, ਰੋਬਨਜੀਤ ਸਿੰਘ, ਯੁਵਰਾਜ ਸਿੰਘ, ਪੀਟਰ ਮਸੀਹ, ਸਤਨਾਮ ਸਿੰਘ, ਗੁਲਾਬ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਨੇ ਆਪਣਾ ਯੋਗਦਾਨ ਦਿੱਤਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media