ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕਂੇਦਰ (ਪੰਜਾਬ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ੍ਰੀ ਸੈਮਸਨ ਮਸੀਹ ਜੀ ਦੀ ਅਗਵਾਨੀ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਮਿਤੀ 20.03.2017 ਤੋਂ 24.03.2017 ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਝਾਰਖੰਡ, ਤਾਮਿਲਨਾਡੂ, ਆਸਾਮ, ਉੜੀਸਾ, ਉਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ ਤੋਂ 250 ਨੌਜਵਾਨ ਭਾਗ ਲੈ ਰਹੇ ਹਨ।ਇਸ ਦੇ ਨਾਲ ਹੀ ਕੈਂਪ ਦੇ ਆਯੋਜਕ ਸ੍ਰੀ ਸੈਮਸਨ ਮਸੀਹ ਜੀ ਜ਼ਿਲਾ ਯੂਥ ਕੋਆਰਡੀਨੇਟਰ, ਅੰਮ੍ਰਿਤਸਰ ਨੇ ਇਸ ਕੈਂਪ ਦੇ ਉਦੇਸ਼ਾਂ ਅਤੇ ਨਿਯਮਾਂ ਤੇ ਚਾਨਣਾ ਪਾਇਆ ਅਤੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ। ਅੱਜ ਕੈਂਪ ਦੇ ਤੀਸਰੇ ਦਿਨ ਆਪਸੀ ਸਦਭਾਵ ਅਤੇ ਸ਼ਾਂਤੀ ਲਈ 14 ਰਾਜਾਂ ਦੇ 250 ਨੌਜਵਾਨਾਂ ਵੱਲੋਂ ਕੰਪਨੀ ਬਾਗ ਤੋਂ ਸ਼ੁਰੂ ਹੋ ਕੇ ਜ਼ਲਿਆਂ ਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸ਼ਾਂਤੀ ਯਾਤਰਾ ਸੰਪੰਨ ਹੋਈ ਅਤੇ ਨੌਜਵਾਨਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਪਸੀ ਸਦਭਾਵ ਅਤੇ ਸ਼ਾਂਤੀ ਨੂੰ ਮਜ਼ਬੂਤ ਕਰਨ ਲਈ ਜ਼ਲਿਆਂ ਵਾਲੇ ਬਾਗ ਵਿਖੇ ਸੰਕਲਪ ਲਿਆ ਤੇ ਅੱਜ ਸ਼ਾਂਤੀ ਯਾਤਰਾ ਨੂੰ ਰਾਜਸਥਾਨ, ਝਾਰਖੰਡ, ਤਾਮਿਲਨਾਡੂ, ਆਸਾਮ, ਉੜੀਸਾ, ਉਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ ਦੇ ਗਰੁੱਪ ਲੀਡਰਾਂ ਨੇ ਸੈਮਸਨ ਮਸੀਹ ਜੀ ਜ਼ਿਲਾ ਯੂਥ ਕੋਆਰਡੀਨੇਟਰ, ਅੰਮ੍ਰਿਤਸਰ ਦੀ ਅਗਵਾਨੀ ਹੇਠ ਸ਼ਾਝੇ ਤੌਰ ਤੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਉਪਰੰਤ 14 ਰਾਜਾਂ ਦੇ 250 ਨੌਜਵਾਨਾਂ ਨੇ ਸਾਂਝੀਵਾਲਤਾ, ਆਪਸੀ ਸਦਭਾਵ, ਸ਼ਾਂਤੀ ਅਤੇ ਬਰਾਬਰਤਾ ਦੇ ਸੋਮਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਪ੍ਰੈਕਟੀਕਲ ਦੇ ਤੌਰ ਆਪਸੀ ਸਦਭਾਵ, ਸ਼ਾਂਤੀ, ਏਕਤਾ, ਸਾਂਝੀਵਾਲਤਾ ਅਤੇ ਬਰਾਬਰਤਾ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਸਿੱਖਿਆ। ਇਸ ਕੈਂਪ ਵਿੱਚ ਸੁਰਿੰਦਰ ਸਿੰਘ, ਸੰਦੀਪ ਕੌਰ, ਸੁਰਿੰਦਰ ਕਲੀ, ਅਨਿਲ, ਗੁਰਦਾਸ, ਮਨਪ੍ਰੀਤ ਕੌਰ, ਗੀਤਾ, ਹਰਵਿੰਦਰ ਕੌਰ, ਰਮਨਦੀਪ ਕੌਰ, ਰੋਬਨਜੀਤ ਸਿੰਘ, ਯੁਵਰਾਜ ਸਿੰਘ, ਪੀਟਰ ਮਸੀਹ, ਸਤਨਾਮ ਸਿੰਘ, ਗੁਲਾਬ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਨੇ ਆਪਣਾ ਯੋਗਦਾਨ ਦਿੱਤਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media