Monday, February 23, 2026

ਸੇਵਾ ਭਾਰਤੀ ਨੇ ਪ੍ਰਭਾਤ ਫੇਰੀ ਕੱਢ ਕੇ ਸ਼ਹੀਦਾਂ ਨੂੰ ਕੀਤਾ ਯਾਦ

PPN2303201717ਫਾਜ਼ਿਲਕਾ, 23 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ): ਸੇਵਾ ਭਾਰਤੀ ਫਾਜ਼ਿਲਕਾ ਨੇ ਪ੍ਰਧਾਨ ਸੰਦੀਪ ਸਚਦੇਵਾ ਦੀ ਅਗਵਾਈ ਵਿਚ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਭਾਤ ਫੇਰੀ ਕੱਢ ਕੇ ਸ਼ਹੀਦਾਂ ਨੂੰ ਯਾਦ ਕੀਤਾ। ਜਾਣਕਾਰੀ ਦਿੰਦੇ ਹੋਏ ਸੇਵਾ ਭਾਰਤੀ ਦੇ ਜਨਰਲ ਸਕੱਤਰ ਰਮਨਦੀਪ ਸੇਤੀਆ ਨੇ ਦੱਸਿਆ ਕਿ ਇਸ ਮੌਕੇ ਸੇਵਾ ਭਾਰਤੀ ਦੇ ਮੈਂਬਰ, ਬਾਲ ਸੰਸਕਾਰ ਕੇਂਦਰ ਪਿੰਡ ਸੁਰੇਸ਼ਵਾਲਾ ਸੈਨੀਆ, ਫਾਜ਼ਿਲਕਾ ਦੇ ਬੱਚੇ, ਦੀਦੀਆਂ ਅਤੇ ਸ਼ਹਿਰ ਵਾਸੀ ਚੌਕ ਘੰਟਾਘਰ ਤੇ ਇੱਕਠੇ ਹੋਏ।ਉਨ੍ਹਾਂ ਦੱਸਿਆ ਕਿ ਇਹ ਪ੍ਰਭਾਤਫੇਰੀ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਅਤੇ ਬਾਜ਼ਾਰਾਂ ਤੋਂ ਹੁੰਦੀ ਹੋਏ ਕ੍ਰਿਸ਼ਨ ਲਾਲ ਅਰੋੜਾ ਦੇ ਨਿਵਾਸ ਸਥਾਨ ਤੇ ਜਾਕੇ ਰੁਕੀ।ਸਾਰੀਆਂ ਥਾਵਾਂਤੇ ਕ੍ਰਿਸ਼ਨ ਲਾਲ ਅਰੋੜਾ, ਸੋਹਨ ਲਾਲ ਗੋਕਲਾਨਂ, ਰਾਜ ਸ਼ਰਮਾ, ਸਦਾ ਲਾਲ ਫੁਟੇਲਾ, ਮੇਹਰ ਚੰਦ, ਸਾਹਿਲ ਪਰੁਥੀ, ਅਸੋਕ ਕਾਲੜਾ, ਪਵਨ ਕੁੱਕੜ ਅਤੇ ਦੀਨੇਸ਼ ਸ਼ਰਮਾ, ਕੇਂਦਰ ਦੀਆਂ ਦੀਦੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗੲੈ। ਇਸ ਤੋਂ ਇਲਾਵਾ ਹੋਰ ਸੀਨੀਅਰ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਸ਼ਹੀਦਾਂ ਦੇ ਜੀਵਨ ਅਤੇ ਸ਼ਹਾਦਤ ’ਤੇ ਚਾਨਣ ਪਾਇਆ ਗਿਆ। ਸੇਵਾ ਭਾਰਤੀ ਦੇ ਪ੍ਰਧਾਨ ਸੰਦੀਪ ਸਚਦੇਵਾ ਨੇ ਦੱਸਿਆ ਕਿ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਅੱਜ ਅਸੀਂ ਆਜਾਦੀ ਦਾ ਆਨੰਦ ਮਾਨ ਰਹੇ ਹਾਂ। ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਵੀ ਇਨ੍ਹਾਂ ਸ਼ਹੀਦਾਂ ਨੂੰ ਯਾਦ ਰਖੀਏ ਅਤੇ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੀਏ। ਇਸ ਤੋਂ ਇਲਾਵਾ ਸਮੂਹ ਸ਼ਹਿਰ ਵਾਸੀਆਂ, ਮੈਂਬਰਾਂ, ਦੀਦੀਆਂ ਅਤੇ ਬੱਚਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨ ਲਾਲ ਅਰੋੜਾ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਚਾਹ ਅਤੇ ਬਿਸਕੁਟ ਦਾ ਪ੍ਰਸਾਦ ਵੰਡਿਆ ਗਿਆ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਕ੍ਰਿਸ਼ਨ ਲਾਲ ਅਰੋੜਾ, ਰਤਨ ਲਾਲ ਗਰੋਵਰ, ਭਗਤ ਸਿੰਘ, ਭਾਰਤੀਸ਼ਰਮਾ, ਰਮਨਦੀਪ ਸੇਤੀਆ, ਰਾਜ ਸ਼ਰਮਾ, ਚਾਂਦ ਗੁਪਤਾ, ਓਮ ਕਟਾਰੀਆ ਆਦਿ ਨੇ ਸਹਿਯੋਗ ਕੀਤਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply