Monday, February 23, 2026

ਨਵ ਪਰਾਇਣ ਪਾਠਾਂ ਦਾ ਕ੍ਰਮ 28 ਮਾਰਚ ਤੋਂ 4 ਅਪ੍ਰੈਲ ਤੱਕ

ਫਾਜ਼ਿਲਕਾ, 23 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ): ਸਥਾਨਕ ਮਾਧਵ ਨਗਰੀ ਵਿਚ ਸਥਿਤ ਸ਼੍ਰੀ ਬਾਂਕੇ ਬਿਹਾਰੀ ਮੰਦਰ ਵਿਚ ਨਵਰਾਤੇ ਤਿਓਹਾਰ ਦੇ ਮੌਕੇ ਤੇ ਪ੍ਰੋਗਰਾਮ ਦਾ ਅਯੋਜਨ ਕੀਤਾ ਜਾਵੇਗਾ।ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਹਰੀਸ਼ ਠਾਕੁਰ ਨੇ ਦੱਸਿਆ ਕਿ ਮੰਦਰ ਵਿਚ 28 ਮਾਰਚ ਨੂੰ ਸ਼ਾਮ 4 ਵਜੇ ਨਵ ਪਰਾਇਣ ਪਾਠਾਂ ਦਾ ਕ੍ਰਮ ਸ਼ੁਰੂ ਹੋੋਵੇਗਾ ਜੋ 4 ਅਪ੍ਰੈਲ ਤੱਕ ਜਾਰੀ ਰਹੇਗਾ। ਇਸ ਮੌਕੇ ਭਜਨ ਮੰਡਲੀ ਵੱਲੋਂ ਕੀਰਤਨ ਕੀਤਾ ਜਾਵੇਗਾ ਅਤੇ ਬਾਅਦ ਵਿਚ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਜਾਵੇਗਾ। ਇਸ ਪ੍ਰੋਗਰਾਮ ਵਿਚ ਰਜਿੰਦਰ ਜਲੰਧਰਾ, ਗੁਰਦੇਵ ਸਿੰਘ, ਕ੍ਰਿਸ਼ਨ ਲਾਲ ਸ਼ਰਮਾ, ਕ੍ਰਿਸ਼ਨ ਦਾਸ, ਮੋਤੀ ਰਾਮ ਪਟਵਾਰੀ, ਮੰਗਤ ਰਾਮ, ਪ੍ਰੇਮ ਘੋੜੇਲਾ ਸਹਿਯੋਗ ਕਰਨਗੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply