Saturday, August 15, 2026

ਸਮਰਾਲਾ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

PPN2303201726ਸਮਰਾਲਾ, 23 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ’ਚ ਸ਼ਾਮਲ ਜਨਤਕ, ਇਨਕਲਾਬੀ, ਜਮਹੂਰੀ ਜਥੇਬੰਦੀਆਂ ਟੀ.ਐਸ.ਯੂ, ਬੀ.ਕੇ.ਯੂ ਏਕਤਾ (ਉਗਰਾਹਾਂ), ਡੀ.ਟੀ.ਐਫ, ਐਸ.ਐਸ.ਏ ਰਮਸਾ, ਲੋਕ ਮੋਰਚਾ ਪੰਜਾਬ, ਮਜ਼ਦੂਰ ਯੂਨੀਅਨ ਖੰਨਾ-ਸਮਰਾਲਾ ਤੇ ਹੋਰ ਅਗਾਂਹਵਧੂ, ਇਨਸਾਫ ਪਸੰਦ ਲੋਕਾਂ ਵੱਲੋਂ 23 ਮਾਰਚ ਦੇ ਸ਼ਹੀਦਾਂ ਦਾ  ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਜਿਸ ਵਿੱਚ ਲੋਕਾਂ ਨੇ ਵੱਡੀ ਗਿਣਤੀ `ਚ ਸ਼ਮੂਲੀਅਤ ਕੀਤੀ।ਸਮਾਗਮ ’ਚ ਅਮਰੀਕ ਸਿੰਘ, ਰੁਲਦਾ ਸਿੰਘ, ਸੰਗਤ ਸਿੰਘ ਸੇਖੋਂ, ਕੁਲਵੰਤ ਤਰਕ, ਸਿਕੰਦਰ ਸਿੰਘ, ਸਾਧੂ ਸਿੰਘ ਪੰਜੇਟਾ, ਭਰਪੂਰ ਸਿੰਘ, ਕੁਲਦੀਪ ਸਿੰਘ ਗਰੇਵਾਲ, ਸੁਦਾਗਰ ਸਿੰਘ ਘੁਡਾਣੀ, ਰਾਜਵੀਰ ਸਿੰਘ ਨੇ ਸਮਾਗਮ ’ਚ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਜਿਵੇਂ ਦੇਸ਼ ਅੰਦਰ ਸਾਮਰਾਜ ਦੀਆਂ ਨਿੱਜੀਕਰਨ, ਨਿਗਮੀਕਰਨ, ਸੰਸਾਰੀਕਰਨ ਨੀਤੀਆਂ ਦੇ ਤਹਿਤ ਮਿਹਨਕਸ਼ ਲੋਕਾਂ ਤੇ ਮਾਰੂ ਆਰਥਿਕ ਹੱਲਾ ਬੋਲਿਆ ਜਾ ਰਿਹਾ ਹੈ ਅਤੇ ਫਿਰਕੂ ਤਾਕਤਾਂ ਲੋਕਾਂ ਨੂੰ ਭਰਾ ਮਾਰ ਜੰਗ ਵੱਲ ਧੱਕ ਰਹੀਆਂ ਹਨ, ਗਰੀਬ ਲੋਕ ਲਗਾਤਾਰ ਬੇਰੁਜ਼ਗਾਰੀ ਤੇ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ, ਦੇਸ਼ ਦੇ ਹਾਕਮ ਲੋਕ ਵਿਰੁੱਧੀ ਨੀਤੀਆਂ ਨੂੰ ਆਏ ਰੋਜ਼ ਤੇਜ਼ੀ ਨਾਲ ਲੋਕਾਂ ਸਿਰ ਮੜ ਰਹੇ ਹਨ ਤਾਂ ਉਸ ਸਮੇਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਵੱਲੋਂ ਲੁੱਟ ਰਹਿਤ ਸਮਾਜ ਨੂੰ ਸਿਰਜਣ ਦੇ ਸੁਪਨੇ ਤੇ ਬਰਾਬਰੀ ਦੇ ਸਮਾਜ ਦੀ ਸੋਚ ਦੀ ਵਿਚਾਰਧਾਰਾ ਦਾ ਪਸਾਰ ਕਰਨਾ ਲੋਕਾਂ ’ਚ ਬਹੁਤ ਜ਼ਰੂਰੀ ਹੈ। ਇਸ ਲਈ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਂਝੇ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਦੇਸ਼ ਦੇ ਲੁਟੇਰੇ ਹਾਕਮਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਿਲਾਫ ਦੇਸ਼ ਦੇ ਮਿਹਨਤਕਸ਼ ਲੋਕਾਂ ਵੱਲੋਂ ਠੱਲ ਪਾਈ ਜਾ ਸਕੇ।ਸਟੇਜ ਸਕੱਤਰ ਦੀ ਜਿੰਮੇਵਾਰੀ ਦਲੀਪ ਸਿੰਘ ਨੇ ਨਿਭਾਈ।ਅਖੀਰ ਵਿੱਚ ਸਿਕੰਦਰ ਸਿੰਘ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਨੇ ਸਮਾਗਮ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply