Saturday, May 30, 2026

ਵਿਰਸਾ ਵਿਹਾਰ ’ਚ 23 ਮਾਰਚ ਦੇ ਸ਼ਹੀਦਾਂ ਨੂੰ ਸਲਾਮ

PPN2303201728ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ)- 3 ਮਾਰਚ ਦੇ ਮਹਾਨ ਸ਼ਹੀਦ ਸ੍ਰ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਹਿੱਤ ਵਿਰਸਾ ਵਿਹਾਰ ਵੱਲੋਂ ਇਕ ਭਾਵਪੂਰਵਕ ਸਮਾਗਮ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ।ਵਿਰਸਾ ਵਿਹਾਰ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੇ ਸਮਾਗਮ ’ਚ ਪੁੱਜੇ ਲੇਖਕਾਂ, ਕਲਾਕਾਰਾਂ ਤੇ ਬੁਧੀਜੀਵੀਆਂ ਨੂੰ ਜੀ ਆਇਆ ਨੂੰ ਆਖਦਿਆਂ ਭਗਤ ਸਿੰਘ ਦੀ ਸੋਚ ਅਪਨਾਉਣ ਤੇ ਸ਼ਹੀਦਾਂ ਦੇ ਸੁਪਨਿਆਂ ਦੀ ਪੂਰਤੀ ਤੱਕ ਜਦੋ-ਜਹਿਦ ਕਰਨ ਦਾ ਅਹਿਦ ਕਰਾਵਉਂਦੇ ਕਿਹਾ ਕਿ ਸਾਡਾ, ਅਜੋਕੇ ਸਮਿਆਂ ’ਚ ਮੁੱਖ ਫਿਕਰ ਇਹ ਹੋਣਾ ਚਾਹੀਦਾ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ, ਅੱਜ ਤੱਕ ਕਿਊ ਨਹੀਂ ਸਿਰਜਿਆ ਜਾ ਸਕਿਆ। ਇਸ ਸਮਾਗਮ ’ਚ ਪੁੱਜੇ ਉਘੇ ਗਾਇਕ ਤ੍ਰਿਲੋੋਚਨ ਸਿੰਘ ਨੇ ਦੇਸ਼ ਭਗਤੀ ਦੇ ਗੀਤ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗਾ ਕੇ ਸ਼ਹੀਦਾਂ ਨੂੰ ਸੰਗੀਤਕ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਏਕਮ ਸਾਹਿਤ ਮੰਚ ਦੀ ਸੰਪਾਦਕ ਸ੍ਰੀਮਤੀ ਅਰਤਿੰਦਰ ਸੰਧੂ, ਹਜ਼ਾਰਾ ਸਿੰਘ ਚੀਮਾ ਤੇ ਸੁਮੀਤ ਸਿੰਘ ਤਰਕਸ਼ੀਲ ਆਗੂ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਡਾ. ਬਿਕਰਮਜੀਤ, ਹਰੀ ਸਿੰਘ ਗਰੀਬ ਅਤੇ ਨਿਰਮਲ ਅਰਪਨ ਨੇ ਕਵਿਤਾਵਾਂ ਪੇਸ਼ ਕਰਕੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਭਾਵਪੂਰਵਕ ਸਮਾਗਮ ’ਚ ਪੁੱਜੇ ਹਾਜਰੀਨ ’ਚ ਪ੍ਰਮੁੱਖ ਮਲਵਿੰਦਰ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਰੇਖਾ ਮਹਾਜਨ, ਅਮਰਜੀਤ ਬਾਈ, ਦਲਜੀਤ ਅਰੋੜਾ, ਧਰਵਿੰਦਰ ਸਿੰਘ ਔਲਖ, ਕਮਲ ਗਿੱਲ, ਡਾ. ਵਿਕਰਮਜੀਤ, ਅਮਰੀਕ ਸਿੰਘ ਸ਼ੇਰਗਿੱਲ, ਹਜ਼ਾਰਾ ਸਿੰਘ ਚੀਮਾ, ਗੁਲਸ਼ਨ ਸੱਗੀ ਆਦਿ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply