ਅਲਗੋਂ ਕੋਠੀ / ਅਮਰਕੋਟ, 23 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੁੇਮਕਰਨ ਦੇ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਮੱਦਰ, ਗੁਲਤਾਰ ਸਿੰਘ ਅਲਗੋਂ ਕਲਾਂ, ਸਤਨਾਮ ਸਿੰਘ ਤਰਗਾ ਅਤੇ ਪਰਮਜੀਤ ਸਿੰਘ ਰੱਬ ਨੇ ਪੰਜਾਬ ਵਿੱਚ ਕਗਰਸ ਦੀ ਹੂੰਝਾ ਫੇਰ ਜਿੱਤ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਹੈ ਕਿ
ਮਾਝੇ ਵਿਚੋਂ ਜੋ ਅਕਾਲੀਆਂ ਦਾ ਸਫਾਇਆ ਹੋਇਆ ਹੈ, ਉਸ ਲਈ ਕਾਂਗਰਸੀ ਆਗੂਆਂ ਨੇ ਦਿਨ ਰਾਤ ਇੱਕ ਕੀਤਾ ਹੈ ਅਤੇ ਹਲਕਾ ਖੇਮਕਰਨ ਵਿੱਚੋਂ ਪਹਿਲੀ ਚੋਣ ਜਿੱਤਣ ਵਾਲੇ ਸੁਖਪਾਲ ਸਿੰਘ ਭੁੱਲਰ ਦੀ ਯਕੀਨੀ ਬਣਾਉਣ ਲਈ ਵੀ ਹਰ ਵਰਕਰ ਨੇ ਆਪੋ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ।ਗੁਲਤਾਰ ਸਿੰਘ ਅਲਗੋਂ ਕਲਾਂ ਨੇ ਕਿਹਾ ਕਿ ਹਲਕੇ ਵਿੱਚ ਸੁਖਪਾਲ ਭੁੱਲਰ ਵਲੋਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 20000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਹਾਸਲ ਕੀਤੀ ਜਿੱਤ ਤੋਂ ਸਪੱਸ਼ਟ ਹੈ ਕਿ ਕਾਂਗਰਸ ਖੇਮਕਰਨ ਹਲਕੇ ਵਿੱਚ ਬਹੁਤ ਮਜ਼ਬੂਤ ਹੋਈ ਹੈ।ਉਨਾਂ ਕਿਹਾ ਕਿ 10 ਸਾਲਾਂ ਬਾਅਦ ਕਾਂਗਰਸ ਦੀ ਸੱਤਾ ਵਿੱਚ ਭਾਰੀ ਬਹੁਮਤ ਨਾਲ ਹੋਈ ਵਾਪਸੀ ਇੱਕ ਮਿਸਾਲ ਹੈ।ਉਕਤ ਆਗੂਆਂ ਨੇ ਕੈਪਟਨ ਸਰਕਾਰ ਬਨਣ ‘ਤੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੇ ਬਿਹਤਰ ਭਵਿਖ ਦੀ ਕਾਮਨਾ ਕੀਤੀ।
ਇਸ ਮੌਕੇ ਕਸ਼ਮੀਰ ਸਿੰਘ, ਜਰਨੈਲ ਸਿੰਘ ਬਿੱਲੂ, ਗੁਰਨਾਮ ਸਿੰਘ ਰੱਬ, ਕਰਨਜੀਤ ਸਿੰਘ ਰੱਬ, ਬਲਵੀਰ ਸਿੰਘ ਰੱਬ, ਗੁਰਸਾਬ ਸਿੰਘ ਲੰਮਾ, ਬਲਵਿੰਦਰ ਸਿੰਘ ਲੰਮਾ, ਨਛੱਤਰ ਸਿੰਘ ਲੰਮਾ, ਭਗਵਾਨ ਸਿੰਘ ਲੰਮਾ ਆਦਿ ਵੀ ਹਾਜਰ ਸਨ।
Check Also
2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ
ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …
Punjab Post Daily Online Newspaper & Print Media