Monday, July 27, 2026

ਫਾਜ਼ਿਲਕਾ ਜ਼ਿਲੇ ਵਿੱਚ ਰੇਤ ਮਾਫੀਆਂ ਸਰਗਰਮ, ਸ਼ਰੇਆਮ ਹੋ ਰਹੀ ਹੈ ਰੇਤ ਦੀ ਚੋਰ ਬਜ਼ਾਰੀ

ਪੁਲਿਸ ਨੇ ਛਾਪੇਮਾਰੀ ਦੋਰਾਣ 3 ਟਰੈਕਟਰ ਟਰਾਲੀ, 1 ਜੇ.ਸੀ.ਬੀ. ਅਤੇ 2 ਖੱਚਰ ਰੇਹੜਿਆਂ ਨੂੰ ਕੀਤਾ ਕਾਬੂ

ਫਾਜ਼ਿਲਕਾ, 24 ਮਾਰਚ (ਪੰਜਾਬ ਪੋਸਟ – ਵਿਨੀਤ ਅਰੋੜਾ) – ਸਰਕਾਰ ਬਦਲਦੇ ਹੀ ਜ਼ਿਲਾ ਫਾਜ਼ਿਲਕਾ ਵਿਖੇ ਰੇਤੇ ਦੀ ਕਾਲਾ ਬਜਾਰੀ ਸ਼ਰੇਆਮ ਸੁਰੂ ਹੋ ਗਈ ਹੈ। ਮਾਨਯੋਗ ਹਾਈਕੋਰਟ ਦੇ ਨਿਯਮਾਂ ਨੂੰ ਛਿਕੇ ਟੰਗ ਕੇ ਗੈਰ ਕਾਨੂੰਨੀ ਤਰੀਕੇ ਨਾਲ ਦਿਨ ਦਿਹਾੜੇ ਰੇਤ ਦੇ ਖੱੜਿਆ ਵਿੱਚੋ ਰੇਤਾ ਕੱਢਿਆ ਜਾ ਰਿਹਾ ਹੈ। ਦੁਜੇ ਪਾਸੇ ਲਗਾਤਾਰ ਮਿਲ ਰਹਿਆਂ ਸਿਕਾਈਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਸਥਾਨਕ ਪ੍ਰਸ਼ਾਸ਼ਨ ਵੀ ਇਸ ਨੂੰ ਰੋਕਨ ਲਈ ਚੋਕਸ ਹੋ ਗਿਆ ਹੈ। PPN2403201710ਪੰਜਾਬ ਸਰਕਾਰ ਵੱਲੋਂ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਮਿਲੀਆਂ ਹਦਾਇਤਾਂ ਅਨੁਸਾਰ ਸਖਤ ਕਦਮ ਪੁਟਦੇ ਹੋਏ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲੇ ਵਿਚ ਰੇਤੇ ਦੀ ਮਾਈਨਿੰਗ ਨੂੰ ਰੋਕਣ ਲਈ ਬਣਾਈਆਂ ਗਈਆਂ ਵੱਖ ਵੱਖ ਟੀਮਾਂ ਵੱਲੋਂ ਰੇਤੇ ਦੇ ਖੱਡਿਆਂ ਤੇ ਛਾਪੇਮਾਰੀ ਕੀਤੀ ਗਈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਛਾਪੇਮਾਰੀ ਮੁਹਿੰਮ ਲਈ ਟੀਮਾਂ ਦੀ ਅਗਵਾਈ ਤਾਇਨਾਤ ਕੀਤੇ ਗਏ ਨੋਡਲ ਅਫ਼ਸਰਾਂ ਵਧੀਕ ਡਿਪਟੀ ਕਮਿਸ਼ਨਰ( ਜਨਰਲ) ਜਰਨੈਲ ਸਿੰਘ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ ) ਅਰਵਿੰਦ ਕੁਮਾਰ, ਸਹਾਇਕਕਮਿਸ਼ਨਰ ਜਗਦੀਪ ਸਹਿਗਲ ਅਤੇ ਐਸ.ਡੀ.ਐਮ. ਫਾਜ਼ਿਲਾਕਾ ਵਿਨੋਦ ਕੁਮਾਰ ਬਾਂਸਲ ਵੱਲੋਂ ਕੀਤੀ ਗਈ। ਇੰਨਾਂ ਟੀਮਾਂ ਵਿਚ ਮਾਈਨਿੰਗ ਅਫ਼ਸਰ ਅਤੇ ਪੁਲਿਸ ਟੀਮਾਂ ਸ਼ਾਮਲ ਸਨ। ਜਿੰਨਾਂ ਵੱਲੋਂ ਫਾਜ਼ਿਲਕਾ ਅਤੇ ਜਲਾਲਾਬਾਦ ਦੇ 13 ਪਿੰਡਾਂ ਵਿਚ ਘੁਰਕਾ, ਕਾਵਾਂਵਾਲੀ, ਹਸਤਾ ਕਲਾਂ, ਬਾਧਾ, ਸਲੇਮਸ਼ਾਹ, ਗਾਗਨਕੇ ਅਤੇ ਮੈਣੀ ਬਸਤੀ , ਸੁਖੇਰਾ ਬੋਦਲਾ, ਘੁਬਾਇਆ, ਢਾਣੀ ਫੂਲਾ ਸਿੰਘ, ਅਮੀਰ ਖਾਸ, ਰੁਕਣਾ ਕਾਸਮ ਅਤੇ ਤੂੰਬਵਾਲਾ ਆਦਿ ਪਿੰਡਾਂ ਦੇ ਰੇਤ ਦੇ ਖੱਡਿਆਂ ਦੀ ਚੈਕਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਮੰਡਲ ਫਾਜ਼ਿਲਕਾ ਦੇ ਪਿੰਡ ਘੁਰਕਾ, ਸਲੇਮਸ਼ਾਹ ਅਤੇ ਜਲਾਲਾਬਾਦ ਉਪ ਮੰਡਲ ਦੇ ਪਿੰਡ ਸੁਖੇਰਾ ਬੋਦਲਾ, ਘੁਬਾਇਆ ਅਤੇ ਤੰਬੂਵਾਲਾ ਆਦਿ ਪਿੰਡਾਂ ਵਿਚੋਂ ਰੇਤ ਚੋਰੀ ਕਰਨ ਦੇ ਖਿਲਾਫ਼ ਮਾਮਲੇ ਦਰਜ਼ ਕੀਤੇ ਹਨ। ਜ਼ਿੰਨਾਂ ਵਿਰੁੱਧ ਥਾਣਾ ਸਦਰ ਫਾਜ਼ਿਲਕਾ ਵਿਚ 2 ਅਤੇ ਥਾਣਾ ਸਦਰ ਜਲਾਲਾਬਾਦ ਵਿਖੇ 3 ਮਾਮਲੇ ਦਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਮੌਕੇ ਤੋਂ ਹੀ 7 ਵਾਹਨ ਵੀ ਕਾਬੂ ਕੀਤੇ ਹਨ। ਇੰਨਾਂ ਵਾਹਨਾਂ ਵਿਚ 3 ਟਰੈਕਟਰ ਟਰਾਲੀ, 1 ਟਰਾਲੀ, 1 ਜੇ.ਸੀ.ਬੀ. ਅਤੇ 2 ਖੱਚਰ ਰਹੇੜਿਆਂ ਨੂੰ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਰੇਤੇ ਦੀ ਗੈਰਕਾਨੂੰਨੀ ਨਿਕਾਸੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply