Wednesday, March 18, 2026

ਨਗਰ ਨਿਗਮ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ‘ਚ 8 ਵਿਚੋਂ 5 ਮਤੇ ਪਾਸ

ਖਰੀਦੇ ਜਾਣਗੇ 12 ਟਰੈਕਟਰ ਤੇ ਸਟੇਸ਼ਨਰੀ, ਲੱਗੇਗੀ ਇਕ ਐਲੀਵੇਟਡ ਲਿਫਟ, ਹੋਵੇਗੀ ਫਾਇਰ ਟੈਂਡਰ ਟਰੱਕਾਂ ਦੀ ਫੈਬਰੀਕੇਸ਼ਨ
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਰਾਮ ਬਾਗ (ਕੰਪਨੀ ਬਾਗ) ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੌਰਮਾ ਵਿਖੇ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਮਿਸ਼ਨਰ ਨਗਰ ਨਿਗਮ ਗੁਰਲਵਲੀਨ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ, ਡਿਪਟੀ ਮੇਅਰ ਅਵਿਨਾਸ਼ ਚੰਦਰ ਜੋਲੀ, ਕੌਸਲਰ ਰਮਾ ਮਹਾਜਨ ਅਤੇ ਨਗਰ ਨਿਗਮ ਦੇ ਕਈ ਅਧਿਕਾਰੀ ਸ਼ਾਮਿਲ ਹੋਏ।Mayor Arora
ਮੀਟਿੰਗ ਵਿੱਚ ਕੁੱਲ 8 ਮਤੇ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚ 12 ਟਰੈਕਟਰ ਖਰੀਦਣ, ਇਕ ਐਲੀਵੇਟਰ ਲਿਫਟ ਲਗਾਉਣ, ਫਾਇਰ ਟੈਂਡਰ ਲਈ ਖਰੀਦੀਆਂ ਟਰੱਕ ਚੈਸੀਆਂ ਦੀ ਫੈਬਰੀਕੇਸ਼ਨ ਕਰਵਾਉਣ ਅਤੇ ਨਗਰ ਨਿਗਮ ਦੇ ਵਿਭਾਗਾਂ ਦੀ ਵਰਤੋਂ ਲਈ ਸਟੇਸ਼ਨਰੀ ਖਰੀਦ ਕਰਨ ਲਈ 5 ਮਤੇ ਪਾਸ ਕੀਤੇ ਗਏ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਲਈ ਵਰਦੀਆਂ ਦੀ ਖਰੀਦ ਕਰਨ ਲਈ ਕੁੂਆਲਟੀ ਅਤੇ ਕੰਪਨੀ ਨਾ ਦਰਸਾਏ ਜਾਣ ਕਰ ਕੇ 3 ਮਤੇ ਅਗਲੇਰੀ ਮੀਟਿੰਗ ‘ਤੇ ਪਾ ਦਿੱਤੇ ਗਏ।ਮੇਅਰ ਨੇ ਹਦਾਇਤ ਕੀਤੀ ਕਿ ਇਹ 3 ਮਤੇ ਟੈਂਡਰਕਾਰ ਨੂੰ ਕੰਪਨੀ ਵੱਲੋਂ ਜਾਰੀ ਕੀਤੇ ਅਥੋਰਾਇਜੇਸ਼ਨ ਪੱਤਰ, ਕੰਪਨੀ ਦਾ ਨਾਮ ਅਤੇ ਕਪੜੇ ਦੀ ਕੁਆਲਟੀ ਬਾਰੇ ਲਿਖਤ ਪੱਤਰ ਆਦਿ ਅਗਲੀ ਹੋਣ ਵਾਲੀ ਮੀਟਿੰਗ ਵਿਚ ਪੇਸ਼ ਕੀਤੇ ਜਾਣ।ਮੇਅਰ ਅਰੋੜਾ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ 13 ਲੱਖ ਦੀ ਗਰਾਂਟ ਨਿਗਮ ਨੂੰ ਦਿੱਤੀ ਗਈ ਸੀ ਜਿਸ ਨਾਲ ਰਣਜੀਤ ਐਵਨਿਊ ਸਥਿਤ ਚਿਨਮਿਆ ਮਿਸ਼ਨ ਵਿਖੇ ਉਕਤ ਐਲੀਵੇਟਰ ਲਿਫਟ ਲਗਾਈ ਜਾ ਰਹੀ ਹੈ।
ਮੀਟਿੰਗ ਦੌਰਾਨ ਮੇਅਰ ਅਰੋੜਾ ਨੇ ਪਹਿਲੀ ਮੀਟਿੰਗ ਵਿਚ ਸ਼ਾਮਿਲ ਹੋਏ ਨਵ-ਨਿਯੂੱਕਤ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦਾ ਸਾਰਿਆਂ ਵਲੋਂ ਸਵਾਗਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਬਰਨਾਲਾ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ।ਕਮਿਸ਼ਨਰ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿ ਉਹ ਸ਼ਹਿਰ ਦੀ ਸਫਾਈ, ਵਿਕਾਸ ਅਤੇ ਸ਼ਹਿਰ ਦੇ ਨਿਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਨ ਲਈ ਸਭ ਦੇ ਸਹਿਯੌਗ ਨਾਲ ਹੋਰ ਬੇਹਤਰ ਕੰਮ ਕਰਨਗੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply