Saturday, September 26, 2026

ਸਰਚ ਅਪਰੇਸ਼ਨ ਸਮੇਂ ਪੁਲਿਸ ਨੇ ਬਰਾਮਦ ਕੀਤਾ ਨਜਾਇਜ਼ ਦੇਸੀ ਸ਼ਰਾਬ ਲਾਹਨ ਦਾ ਡਰੰਮ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਕੈਪਟਨ ਸਰਕਾਰ ਵਲੋਂ ਚਾਰ ਹਫਤਿਆਂ ਵਿੱਚ ਚਿੱਟਾ ਖਤਮ ਕਰਨ ਅਤੇ ਨਸ਼ਿਆ ‘ਤੇ ਲਗਾਮ ਲਗਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਏ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ ਅਧੀਨ ਵੱਡੀ ਗਿਣਤੀ ‘ਚ ਪੁਲਿਸ ਫੋਰਸ ਵਲੋਂ ਪਿੰਡ ਸੁਲਤਾਨਵਿੰਡ ਅਤੇ ਨੇੜਲ਼ੀਆਂ ਕਲੌਨੀਆਂ `ਚ ਸਰਚ ਅਪਰੇਸ਼ਨ ਅੰਜ਼ਾਮ ਦੇ ਕੇ ਸ਼ੱਕੀ ਥਾਵਾਂ ਦੀ ਤਲਾਸ਼ੀ ਲਈ ਗਈ।PPN2403201722ਜਿਸ ਦੌਰਾਨ ਪਿੰਡ ਦੀ ਪੱਤੀ ਬਲੋ ਵਾਸੀ ਚੰਦ ਸਿੰਘ ਦੇ ਘਰੋਂ 150 ਲੀਟਰ ਨਜਾਇਜ਼ ਦੇਸੀ ਸ਼ਰਾਬ ਲਾਹਨ ਦਾ ਡਰੰਮ ਬਰਾਮਦ ਕਰ ਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਬੰਧੀ ਮਿਲੀਆਂ ਹਦਾਇਤਾਂ ‘ਤੇ ਚੱਲਦਿਆਂ ਅੱਜ ਜੋ ਸਰਚ ਆਪਰੇਸ਼ਨ ਕੀਤਾ ਗਿਆ ਹੈ, ਉਸ ਦੌਰਾਨ ਬਰਾਮਦ ਕੀਤੀ ਨਜਾਇਜ਼ ਦੇਸੀ ਸ਼ਰਾਬ ਲਾਹਣ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਵਿਰੁੱਧ ਪੁਲਿਸ ਸਟੇਸ਼ਨ ਸੁਲਤਾਨਵਿੰਡ ਵਿਖੇ ਕੇਸ ਦਰਜ਼ ਕੀਤਾ ਗਿਆ ਹੈ।ਏ.ਸੀ.ਪੀ ਵਿਰਕ ਨੇ ਨਸ਼ੇ ਦੇ ਸੌਦਾਗਰਾਂ ਤੇ ਨਸ਼ਿਆ ਦਾ ਸੇਵਣ ਕਰਨ ਵਾਲਿਆਂ ਨੂੰ ਤਾੜਣਾ ਕਰਦੇ ਹੋਏ ਕਿਹਾ ਕਿ ਉਹ ਅਜਿਹੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆਉਣ।ਉਨਾਂ ਕਿਹਾ ਕਿ ਜੇਕਰ ਕੋਈ ਨਸ਼ੇ ਵੇਚਦਾ ਜਾਂ ਇਸ ਦਾ ਸੇਵਨ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ।ਇਸ ਮੌਕੇ ਏ.ਐਸ.ਆਈ ਨਰਿੰਦਰ ਕੁਮਾਰ ਚੌਕੀ ਇੰਚਾਰਜ, ਅਸ਼ਵਨੀ ਕੁਮਾਰ, ਗੁਰਬੀਰ ਸਿੰਘ, ਤਰਸੇਮ ਸਿੰਘ, ਜੋਗਿੰਦਰ ਪਰਮਾਰ, ਵੱਸਣ ਸਿੰਘ ਆਦਿ ਵੀ ਮੌਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply