ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) ਵਿਧਾਨ ਸਭਾ ਹਲਕਾ ਦੱਖਣੀ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਵਿਧਾਇਕ ਇੰਦਰਬੀਰ ਸਿੰਘ ਬੋਲਾਰੀਆ ਨੇ ਹਲਕੇ ਦੀ ਸੋਸ਼ਲ ਮੀਡੀਆ ਟੀਮ ਦਾ ਧੰਨਵਾਦ ਕੀਤਾ ਹੈ।
ਉਨਾਂ ਨੂੰ ਮਿਲਣ ਆਏ ਸੋਸ਼ਲ਼ ਮੀਡੀਆ ਦੀ ਕਮਾਨ ਸੰਭਾਲਣ ਵਾਲੇ ਪ੍ਰਭਪ੍ਰੀਤ ਸਿੰਘ ਪੰਡੋਰੀ, ਡਾ. ਸੁਪਿੰਦਰ ਸਿੰਘ ਢਿਲ਼ੋਂ, ਪੁਸ਼ਪਿੰਦਰ ਸਿੰਘ ਸੱਗੂ, ਸਖਿਪਾਲ ਸਿੰਘ ਚੋਹਾਨ, ਮੋਤੀ ਸਾਗਰ, ਜਸਪ੍ਰੀਤ ਜੱਸ, ਜਸਵਿੰਦਰ ਚੌਹਾਨ ਅਰਜਨ ਸਿੰਘ ਆਦਿ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੋਲਾਰੀਆ ਨੇ ਕਿਹਾ ਕਿ ਉਨਾਂ ਦੀ ਜਿੱਤ ਵਿੱਚ ਸੋਸ਼ਲ ਮੀਡੀਆ ਟੀਮ ਦਾ ਅਹਿਮ ਯੋਗਦਾਨ ਹੈ।ਇਸ ਟੀਮ ਨੇ ਸੋਸ਼ਲ ਮੀਡੀਆ `ਤੇ ਵਿਰੋਧੀਆਂ ਦੇ ਕੂੜ ਪ੍ਰਚਾਰ ਦਾ ਹਰ ਪਹਿਲੂ ਤੋਂ ਢੁਕਵਾਂ ਜਵਾਬ ਦਿਤਾ ਹੈ, ਜਿਸ ਲਈ ੳਹ ਵਧਾਈ ਦੀ ਪਾਤਰ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media