Tuesday, November 24, 2026

ਵਿਸ਼ਵ ਰੰਗਮੰਚ ਦਿਵਸ ਦਾ ਸਮਾਗਮ 27 ਮਾਰਚ ਨੂੰ ਹੋਵੇਗਾ ਵਿਰਸਾ ਵਿਹਾਰ ਵਿਖੇ

ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ  ਦਵਿੰਦਰ ਸਿੰਘ)- ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਮਾਰਚ 2017 ਨੂੰ ਵਿਸ਼ਵ ਰੰਗਮੰਚ ਦਿਵਸ ਦਾ ਸਮਾਗਮ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਵੇਗਾ।kewal -Jagdishਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸੈਕਟਰੀ ਜਗਦੀਸ਼ ਸਚਦੇਵਾ ਨੇ ਨੇ ਦੱਸਿਆ ਹੈ ਕਿ  27 ਮਾਰਚ ਨੂੰ ਸਵੇਰੇ 12 ਵਜੇ ਸਥਾਨਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਹੋਣ ਵਾਲੇ ਇਸ ਸਮਾਗਮ ਵਿਚ ਉੱਘੇ ਰੰਗਕਰਮੀ ਰੰਗਮੰਚ ਬਾਰੇ ਵਿਚਾਰ ਚਰਚਾ ਕਰਨਗੇ। ਉਪਰੰਤ ਉਘੀ ਨਾਟ ਨਿਰਦੇਸ਼ਿਕਾ ਦੀਪ ਮਨਦੀਪ ਦੁਆਰਾ ਨਿਰਦੇਸ਼ਤ ਪੰਜਾਬੀ ਨਾਟਕ ‘ਮੈਂ ਹੁਣ ਝੂਠ ਨਹੀਂ ਬੋਲਦਾ’ ਪੇਸ਼ ਕੀਤਾ ਜਾਵੇਗਾ ਅਤੇ ਇਸ ਮੌਕੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਤਿਆਰ ਕੇਵਲ ਧਾਲੀਵਾਲ ਦੁਆਰਾ ਸੰਪਾਦਿਤ ਨਾਟ-ਪੁਸਤਕ ‘ਨਾਟ-ਸਰਵਰ’ ਰੀਲੀਜ਼ ਕੀਤੀ ਜਾਵੇਗੀ।ਸਮੂਹ ਰੰਗਕਰਮੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਰੰਗਮੰਚ ਪ੍ਰੇਮੀਆਂ ਨੂੰ ਸਮਾਗਮ ’ਚ ਪੁੱਜਣ ਹਿੱਤ ਹਾਰਦਿਕ ਸੱਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply