Tuesday, June 30, 2026

ਆਯੂਸ਼ ਵਿਭਾਗ ਵੱਲੋਂ ਹੋਮਿਓਪੈਥਿਕ ਤੇ ਆਯੂਰਵੈਦਿਕ ਦੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ

PPN2703201719ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਿੰਡ ਛਾਪਾ ਰਾਮ ਸਿੰਘ ਅਤੇ ਮੱਖਣਵਿੰਡੀ ਅੰਮ੍ਰਿਤਸਰ ਵਿਖੇ ਆਯੂਸ਼ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨਾਲ ਸਾਂਝੇ ਤੌਰ ਤੇ ਕਰੋਨਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਛਾਪਾ ਰਾਮ ਸਿੰਘ ਵਿੱਚ 760, ਅਤੇ ਮੱਖਣਵਿੰਡੀ ਵਿੱਚ 635 ਮਰੀਜਾਂ ਦਾ ਚੈਕ ਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਡਾ: ਰਾਕੇਸ਼ ਕੁਮਾਰ ਖੁੱਲਰ ਡੀ.ਐਚ.ਓ, ਡਾ: ਅਨੂਵਿੰਦਰ ਕੌਰ ਐਚ.ਐਮ.ਓ, ਡਾ: ਨਵਜੀਤ ਕੌਰ ਐਚ.ਐਮ.ਓ, ਡਾ: ਕੂਸ਼ਲ ਕੁਮਾਰ ਡੀ.ਏ.ਯੂ.ਓ., ਡਾ: ਆਤਮਜੀਤ ਸਿੰਘ ਬਸਰਾ ਨੋਡਲ ਅਫ਼ਸਰ, ਡਾ: ਸੁਰਿੰਦਰ ਸਿੰਘ ਸੰਧੂ ਏ.ਐਮ.ਓ, ਸ਼੍ਰੀ ਅਵਤਾਰ ਸਿੰਘ ਡਿਸਪੈਂਸਰ, ਸ਼੍ਰੀ ਰਾਜਬੀਰ ਸਿੰਘ ਡਿਸਪੈਂਸਰ ਅਤੇ  ਸ਼੍ਰੀਮਤੀ ਸਿਮਰਦੀਪ ਕੌਰ ਡਿਸਪੈਂਸਰ ਨੇ ਭਾਗ ਲਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply