ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਿੰਡ ਛਾਪਾ ਰਾਮ ਸਿੰਘ ਅਤੇ ਮੱਖਣਵਿੰਡੀ ਅੰਮ੍ਰਿਤਸਰ ਵਿਖੇ ਆਯੂਸ਼ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨਾਲ ਸਾਂਝੇ ਤੌਰ ਤੇ ਕਰੋਨਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਛਾਪਾ ਰਾਮ ਸਿੰਘ ਵਿੱਚ 760, ਅਤੇ ਮੱਖਣਵਿੰਡੀ ਵਿੱਚ 635 ਮਰੀਜਾਂ ਦਾ ਚੈਕ ਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਡਾ: ਰਾਕੇਸ਼ ਕੁਮਾਰ ਖੁੱਲਰ ਡੀ.ਐਚ.ਓ, ਡਾ: ਅਨੂਵਿੰਦਰ ਕੌਰ ਐਚ.ਐਮ.ਓ, ਡਾ: ਨਵਜੀਤ ਕੌਰ ਐਚ.ਐਮ.ਓ, ਡਾ: ਕੂਸ਼ਲ ਕੁਮਾਰ ਡੀ.ਏ.ਯੂ.ਓ., ਡਾ: ਆਤਮਜੀਤ ਸਿੰਘ ਬਸਰਾ ਨੋਡਲ ਅਫ਼ਸਰ, ਡਾ: ਸੁਰਿੰਦਰ ਸਿੰਘ ਸੰਧੂ ਏ.ਐਮ.ਓ, ਸ਼੍ਰੀ ਅਵਤਾਰ ਸਿੰਘ ਡਿਸਪੈਂਸਰ, ਸ਼੍ਰੀ ਰਾਜਬੀਰ ਸਿੰਘ ਡਿਸਪੈਂਸਰ ਅਤੇ ਸ਼੍ਰੀਮਤੀ ਸਿਮਰਦੀਪ ਕੌਰ ਡਿਸਪੈਂਸਰ ਨੇ ਭਾਗ ਲਿਆ।
Punjab Post Daily Online Newspaper & Print Media