ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਹਰੀਦੁਆਰ ਵਾਲਿਆਂ ਦੀ ਕ੍ਰਿਪਾ ਨਾਲ ਨਵਰਾਤੇ ਮਹੋਤਸਵ ਅਤੇ ਸ਼੍ਰੀ ਰਾਮ ਨਵਮੀ ਤਿਓਹਾਰ ਪ੍ਰੋਗਰਾਮ 28 ਮਾਰਚ ਮੰਗਲਵਾਰ ਤੋਂ ਸ਼ੁਰੂ ਹੋਵੇਗਾ।
ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੈ ਦੱਸਿਆ ਕਿ ਇਸ ਮੌਕੇ ਮੰਦਰ ਵਿਚ ਸ਼੍ਰੀ ਰਾਮ ਚਰਿਤਰ ਮਾਨਸ ਨਵ ਪਰਾਇਣ ਪਾਠ ਦੀ ਸ਼ੁਰੂਆਤ 28 ਮਾਰਚ ਨੂੰ ਸਵੇਰੇ 9 ਵਜੇ ਹੋਵੇਗੀ। ਇਸ ਤੋਂ ਇਲਾਵਾ ਸ਼੍ਰੀ ਬਾਲਾ ਜੀ ਸ਼ੁੰਦਰਕਾਂਡ ਮਹਿਲਾ ਸਤਸੰਗ ਮੰਡਲ ਵੱਲੋਂ ਸਮੂਹਿਕ 1100 ਦੁਰਗਾ ਸਤੁਤੀ ਦਾ ਪਾਠ ਹਰ ਰੋਜ ਸ਼ਾਮ 4 ਤੋਂ ਲੈਕੇ 6.30 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਆਰਤੀ ਅਤੇ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਜਾਵੇਗਾ ਅਤੇ ਸ਼੍ਰੀ ਰਾਮ ਨਵਮੀ ਮਹੋਤਸਵ 4 ਅਪ੍ਰੈਲ ਮੰਗਲਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਸ਼੍ਰੀ ਰਾਮ ਚਰਿਤਰ ਮਾਨਸ ਅਤੇ ਦੁਰਗਾਸਤੁਤੀ ਦੇ ਪਾਠਾਂ ਦੀ ਸਮਾਪਤੀ ਸਵੇਰੇ 10 ਤੋਂ ਲੈਕੇ 12 ਵਜੇ ਤੱਕ ਹੋਵੇਗੀ ਅਤੇ ਇਸ ਮਗਰੋਂ ਖੁਲਾ ਭੰਡਾਰਾ ਵੰਡਿਆ ਜਾਵੇਗਾ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media