Tuesday, June 30, 2026

ਲਾਇਨਜ਼ ਕਲੱਬ ਵਿਸ਼ਾਲ ਨੇ ਲਗਾਇਆ ਅੱਖਾਂ ਦਾ ਮੁਫ਼ਤ ਚੈਕਅਪ ਅਤੇ ਅਪ੍ਰੇਸ਼ਨ ਕੈਂਪ

ਫਾਜ਼ਿਲਕਾ, 27 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਲਾਲਾ ਮੁੰਸ਼ੀ ਰਾਮ ਅਗਰਵਾਲ ਚੈਰੀਟੇਬਲ ਟਰਸਟ ਅਤੇ ਸਵ. ਲੱਖਾ ਸਿੰਘ ਨਾਮਧਾਰੀ ਦੇ ਪਰਿਵਾਰ ਦੇ ਸਹਿਯੋਗ ਨਾਲ ਸਥਾਨਕ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ 32ਵਾਂ ਅੱਖਾਂ ਦਾ ਮੁਫ਼ਤ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਪ੍ਰਧਾਨ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਵਿਚ ਲਗਾਇਆ ਗਿਆ।
ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਭਰਾ ਵਰਿੰਦਰ ਘੁਬਾਇਆ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਜਦਕਿ ਦਵਿੰਦਰ ਸਚਦੇਵਾ ਪ੍ਰਧਾਨ ਟਰੱਕ ਯੂਨੀਅਨ, ਸੁਰਿੰਦਰ ਕੁਮਾਰ ਅਹੂਜਾ, ਗਿਰਧਾਰੀ ਲਾਲ ਅਗਰਵਾਲ, ਵਿਨੋਦ ਬਾਂਸਲ, ਮਹਾਵੀਰ ਪ੍ਰਸਾਦ ਮੋਦੀ ਪ੍ਰਧਾਨ ਸ਼੍ਰੀ ਬਾਲਾ ਜੀ ਧਾਮ, ਸੁਰਿੰਦਰ ਕਾਲੜਾ ਪ੍ਰਧਾਨ ਬਲਾਕ ਕਾਂਗਰਸ, ਕ੍ਰਿਸ਼ਨ ਜਸੂਜਾ ਪ੍ਰਧਾਨ ਕਰਿਆਨਾ ਯੂਨੀਅਨ, ਮਨਪ੍ਰੀਤ ਬਰਾੜ ਹੈਪੀ ਜੋਨ ਚੇਅਰਪਰਸਨ, ਇੰਜੀਨੀਅਰ ਬਾਬੂ ਲਾਲ ਛੋਕਰਾ ਪ੍ਰਧਾਨ ਅਰੋੜਵੰਸ਼ ਸਭਾ, ਐਡਵੋਕੇਟ ਬਲਦੇਵ ਧੂੜੀਆ, ਦੀਨੇਸ਼ ਕਟਾਰੀਆ, ਪ੍ਰੋ. ਓ.ਪੀ.ਚਾਵਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਵਰਿੰਦਰ ਘੁਬਾਇਆ ਨੇ ਕੀਤੀ ਅਤੇ ਕਲੱਬ ਦੇ ਸੇਵਾ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਲਾਇਨਜ਼ ਕਲੱਬ ਇਹ ਕੰਮ ਬਖੂਬੀ ਨਿਭਾ ਰਿਹਾ ਹੈ।
ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਚਦੇਵਾ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਲੱਬ ਵੱਲੋਂ ਕਰਵਾਏ ਜਾ ਰਹੇ ਹਨ, ਉਨ੍ਹਾਂ ਦੇ ਦਿਲ ਤੋਂ ਨਿਕਲੀਆਂ ਅਸੀਸਾਂ ਹੀ ਮਾਨਵਤਾ ਦੀ ਸੱਚੀ ਸੇਵਾ ਦਰਸਾਉਂਦੀਆਂ ਹਨ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਪ੍ਰਿੰਸੀਪਲ ਪਾਲ ਚੰਦ ਵਰਮਾ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਕੈਂਪ ਦੇ ਪ੍ਰੋਜੈਕਟ ਚੇਅਰਮੈਨ ਰਕੇਸ਼ ਸੇਠੀ ਨੇ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਜਗਦੰਬਾ ਆਈ ਹਸਪਤਾਲ ਸ਼੍ਰੀਗੰਗਾਨਗਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੌਂ ਕੈਂਪ ਵਿਚ ਆਏ ਲਗਭਗ 1100 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿਚੋਂ ਲਗਭਗ 205 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਸ਼੍ਰੀਗੰਗਾਨਗਰ ਵਿਚ ਕੀਤੇ ਜਾਣਗੇ। ਮਰੀਜ਼ਾਂ ਨੂੰ ਲੈਕੇ ਜਾਣ ਅਤੇ ਵਾਪਸ ਲਿਆਉਣ, ਦਵਾਈਆਂ, ਐਨਕਾਂ ਅਤੇ ਲੰਗਰ ਆਦਿ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ।ਕੈਂਪ ਵਿਚ ਮੰਚ ਸੰਚਾਲਨ ਕਲੱਬ ਦੇ ਸੀਨੀਅਰ ਮੈਂਬਰ ਐਡਵੋਕੇਟ ਰੀਤੇਸ਼ ਗਗਨੇਜਾ ਨੇ ਕੀਤਾ, ਜਦਕਿ ਸਕੱਤਰ ਨਰਿੰਦਰ ਸਚਦੇਵਾ, ਪ੍ਰੋਜੈਕਟ ਸਕੱਤਰ ਨਰੇਸ਼ ਜੁਨੇਜਾ, ਚੰਦਰ ਮੋਹਨ ਸੇਠੀ, ਅਸ਼ੋਕ ਵਾਟਸ, ਪ੍ਰਦੀਪ ਛੋਕਰਾ, ਸਤੀਸ਼ ਸਚਦੇਵਾ, ਅਜੈ ਨਾਰੰਗ, ਲੱਕੀ ਛਾਬੜਾ, ਅਲੋਕ ਕਟਾਰੀਆ, ਡਾ. ਸੰਦੀਪ ਗੋਇਲ, ਮਨਜੀਤ ਸਵਾਮੀ, ਰਘੁ ਸ਼ਰਮਾ, ਗੋਲਡੀ ਲੂਥਰਾ, ਪ੍ਰਿੰਸੀਪਲ ਗੁਰਦੀਪ ਕਰੀਰ, ਵਿਨੋਦ ਸਦਚੇਵਾ, ਰਜੇਸ਼ ਗੋਇਲ, ਓ.ਪੀ.ਸਚਦੇਵਾ, ਜਗਦੀਪ ਅਰੋੜਾ, ਖਜ਼ਾਨਹੀ ਅਰਵਿੰਦਰ ਸ਼ਰਮਾ ਅਤੇ ਹੋਰਨਾਂ ਨੇ ਸਹਿਯੋਗ ਕੀਤਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply