ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਭਾਰਤੀ ਰੈਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਬਠਿੰਡਾ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀਪ੍ਰਵਾ ਲਾਕੜਾ ਵਲੋਂ ਰੈਡ ਕਰਾਸ ਪ੍ਰੋਜੈਕਟਾਂ ਦਾ ਦੌਰਾ ਕਰਕੇ ਰੈਡ ਕਰਾਸ ਗਤੀਵਿਧੀਆਂ ਬਾਰੇ ਜਾਣਕਾਰੀ ਲਈ।ਉਨ੍ਹਾਂ ਨਾਲ ਏ.ਡੀ.ਸੀ (ਜ)-ਕਮ-ਸੀਨੀਅਰ ਮੀਤ ਪ੍ਰਧਾਨ ਰਾਹੁਲ ਚਾਬਾ, ਐਸ.ਡੀ.ਐਮ ਮੈਡਮ ਸਾਕਸ਼ੀ ਸਾਹਨੀ, ਅਵੇਤਨੀ ਸਕੱਤਰ-ਕਮ-ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰੂਪ ਸਿੰਘ, ਜੇ.ਆਰ ਗੋਇਲ ਵਧੀਕ ਅਵੇਤਨੀ ਸਕੱਤਰ ਅਤੇ ਸਕੱਤਰ ਰੈਡ ਕਰਾਸ ਕਰਨਲ ਵੀਰਂੇਦਰ ਕੁਮਾਰ (ਰਿਟਾ:) ਮੌਜੂਦ ਸਨ।।ਡਿਪਟੀ ਕਮਿਸ਼ਨਰ ਬਠਿੰਡਾ ਵੱਲੋ ਰੈਡ ਕਰਾਸ ਭਵਨ ਵਿੱਚ ਚੱਲ ਰਹੇ ਦਫਤਰ, ਡੀ.ਡੀ.ਆਰ.ਸੀ, ਸਟਾਫ ਕੁਆਰਟਰ, ਐਨ.ਸੀ.ਸੀ ਬਿਲਡਿੰਗ ਅਤੇ ਸਟੇਟ ਬੈਂਕ ਆਫ ਪਟਿਆਲਾ ਵੱਲੋ ਚਲਾਏ ਜਾ ਰਹੇ ਆਰ. ਸੇਟੀ ਵਿੰਗ ਦਾ ਜਾਇਜ਼ਾ ਲਿਆ ਅਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਰੈਡ ਕਰਾਸ ਏ.ਸੀ ਮਾਰਕਿਟ, ਐਸ.ਬੀ.ਓ.ਪੀ ਕੰਪਲੈਕਸ, ਵਾਈਟ ਹਾਊਸ, ਐਮ.ਜੀ.ਡੀ ਸਕੂਲ, ਪੰਘੂੜਾ ਪ੍ਰੋਜੈਕਟ, ਰੈਡ ਕਰਾਸ ਨਸ਼ਾ ਛੁਡਾਊ ਕੇਂਦਰ, ਬਾਲ ਭਵਨ ਬਿਲਡਿੰਗ ਵਿਚ ਸਿਲਾਈ ਕਢਾਈ ਸੈਂਟਰ ਅਤੇ ਈਵਨਿੰਗ ਸਕੂਲ, ਪੰਚਾਇਤ ਭਵਨ ਵਿਖੇ ਈਵਨਿੰਗ ਸਕੂਲ, ਆਂਗਣਵਾੜੀ ਕੇਂਦਰ ਅਤੇ ਬੇਅੰਤ ਨਗਰ ਵਿਖੇ ਈਵਨਿੰਗ ਸਕੂਲ ਦੀ ਵੀਜ਼ਿਟ ਕੀਤੀ ।ਦੌਰੇ ਉਪਰੰਤ ਉਨ੍ਹਾਂ ਰੈਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਅਤੇ ਮਾਨਵਤਾ ਦੀ ਭਲਾਈ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਉਪਰ ਤਸੱਲੀ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਇਨ੍ਹਾਂ ਪ੍ਰੋਜੈਕਟਾਂ/ਗਤੀਵਿਧੀਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media