ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿੰਡ ਕੋਟਫੱਤਾ ਵਿਖੇ 08 ਮਾਰਚ2017 ਨੂੰ ਅੰਧ ਵਿਸ਼ਵਾਸ਼ ਤੇ ਚਲੱਦਿਆਂ ਮੁੱਖਤਿਆਰ ਸਿੰਘ ਪੁੱਤਰ ਮਲ ਸਿੰਘ ਦੇ ਪੋਤਰਾ ਰਣਜੋਤ ਸਿੰਘ ਉਮਰ 5 ਸਾਲ ਤੇ ਪੋਤਰੀ ਅਨਾਮਿਕਾ ਉਮਰ ਕਰੀਬ 3 ਸਾਲ ਦੇ ਕਤਲ ਸਬੰਧੀ ਉਪ ਕਪਤਾਨ ਪੁਲਿਸ ਦਿਹਾਤੀ ਬਠਿੰਡਾ ਨਾਲ ਐਕਸ਼ਨ ਕਮੇਟੀ ਵੱਲੋ ਥਾਣਾ ਕੋਟਫੱਤਾ ਦੇ ਘਿਰਾਉ ਸਬੰਧੀ ਮੁੱਖਤਿਆਰ ਸਿੰਘ ਦਾਦਾ, ਕਾਕਾ ਸਿੰਘ ਵਾਇਸ ਪ੍ਰਧਾਨ, ਲਾਭ ਸਿੰਘ ਮੁਦਈ ਸਮੇਤ ਤੇਜਬੀਰ ਸਿੰਘ ਪੁੱਤਰ ਜਗਦੇਵਇੰਦਰ ਸਿੰਘ, ਮਨਜੀਤ ਸਿੰਘ ਪ੍ਰਧਾਨ ਗੁਰਮਤਿ ਪ੍ਰਚਾਰ ਕਮੇਟੀ ਕੋਟਫੱਤਾ, ਪਰਨਜੀਤ ਸਿੰਘ” ਜੱਗੀ ਪੁੱਤਰ ਛੋਟਾ ਸਿੰਘ, ਰਾਮ ਸਿੰਘ ਵਗੈਰਾ ਨਾਲ ਮੁਕੱਦਮਾ ਨੰਬਰ 21 ਮਿਤੀ 09-03-17 ਅ/ਧ 302,34 9੍ਵ3 ਪੀ ਐਸ ਕੋਟਫੱਤਾ ਸਬੰਧੀ ਮੀਟਿੰਗ ਹੋਈ।ਜਿਨ੍ਹਾਂ ਨੇ ਦਸਿਆ ਕਿ ਇਸ ਕਾਂਡ ਨੂੰ ਉਕਸਾਉਣ ਵਾਲੇ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਬਾਬਾ ਵਾਸੀ ਕਾਲਿਆ ਵਾਲੀ ਨੂੰ ਗ੍ਰਿਫਤਾਰ ਕੀਤਾ ਜਾਵੇ।ਮੁੱਕਦਮਾ ਹਜਾ ਵਿੱਚ ਨਿਰਮਲ ਕੌਰ ਦਾਦੀ, ਕੁਲਵਿੰਦਰ ਸਿੰਘ ਪਿਤਾ ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਗਿਆ ਸੀ।ਤਫਤੀਸ਼ ਦੋਰਾਨ ਮਿਤੀ 20-03-17 ਨੂੰ ਮੁੱਕਦਮਾ ਹਜਾ ਵਿੱਚ ਜੁਰਮ 120 ਬੀ ਜ਼ਸ਼ਙ ਦਾ ਵਾਧਾ ਕਰਕੇ ਉਕਤ ਦੋਸ਼ੀ ਤਾਂਤਰਿਕ ਲਖਵਿੰਦਰ ਸਿੰਘ 0 ਲੱਖੀ ਬਾਬਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਪੁਿਲਸ ਪ੍ਰਸ਼ਾਸ਼ਨ ਵੱਲੋ ਕੀਤੀ ਕਾਰਵਾਈ ਤੋ ਪਿੰਡ ਵਾਸੀਆ ਅਤੇ ਮੁੱਖਤਿਆਰ ਸਿੰਘ ਨੇ ਸੰਤੁਸਟੀ ਜਾਹਿਰ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਕੰਮ ਤੋ ਸੰਤੁਸਟੀ ਹੋਣ ਕਾਰਨ ਘਿਰਾੳ ਦਾ ਪ੍ਰੋਗਰਾਮ ਰੱਦ ਕੀਤਾ ਗਿਆ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media