ਜੰਡਿਆਲਾ ਗੁਰੂ, 28 ਮਾਰਚ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)- ਅਮਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਮੁਹੱਲਾ ਮੱਲੀਆਣਾ ਸਰਾਏ ਰੋਡ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਪਿਤਾ ਬਲਜਿੰਦਰ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦੇ ਸਨ ਨੇ ਸੁਖਦੇਵ ਰਾਜ ਮਹਿਤਾ ਨਿਊਜ ਏਜੰਸੀ ਵਾਲੇ ਕੋਲੋਂ 12 ਲੱਖ ਰੁਪਏ ਘਰੇਲੂ ਕਾਰੋਬਾਰ ਲਈ ਲਏ ਸਨ, ਜਿਸ ਦਾ ਪ੍ਰਤੀ ਮਹੀਨਾ 36000 ਰੁਪਏ ਵਿਆਜ ਦਿੱਤਾ ਜਾਂਦਾ ਸੀ। ਮਿਤੀ 4/3/2017 ਨੂੰ ਉਹ ਅਤੇ ਮੇਰੇ ਪਿਤਾ ਜੀ ਨੇ ਸੁਖਦੇਵ ਰਾਜ ਨੂੰ ਇਹ 12 ਲੱਖ ਰੁਪਏ ਉਹਨਾਂ ਦੀ ਦੁਕਾਨ ਤੇ ਵਾਪਿਸ ਕਰ ਦਿੱਤੇ ਅਤੇ ਉਸ ਦੇ ਬਦਲੇ ਆਪਣੀ ਕੋਠੀ ਦੇ ਰੱਖੇ ਇਕਰਾਰਨਾਮੇ ਵਾਲੇ ਕਾਗਜ ਮੰਗੇ ਤਾਂ ਸੁਖਦੇਵ ਰਾਜ ਨੇ ਉਹ ਦੇਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਕੋਠੀ ਹੁਣ ਉਸ ਦੀ ਹੈ ਅਤੇ ਇਸ `ਤੇ ਉਨਾਂ ਨੇ ਕਬਜਾ ਕਰ ਲੈਣਾ ਹੈ, ਇਸ ਦੇ ਬਦਲੇ ਕੁ ਝ ਹੋਰ ਪੈਸੇ ਦੇ ਦੇਵੇਗੇ। ਇਸ ਤੋਂ ਬਾਅਦ ਉਸ ਦੇ ਪਿਤਾ ਪ੍ਰੇਸ਼ਾਨ ਰਹਿਣ ਲੱਗ ਪਏ। ਬੀਤੀ 28 ਮਾਰਚ ਨੂੰ ਇਸੇ ਪ੍ਰੇਸ਼ਾਨੀ ਦੇ ਕਾਰਨ ਮੇਰੇ ਪਿਤਾ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਇਕ ਪ੍ਰਾਈਵੇਟ ਹਸਪਤਾਲ ਹਸਪਤਾਲ ਵਿੱਚ ਉਹਨਾਂ ਦੀ ਮੋਤ ਹੋ ਗਈ। ਪੁਲਿਸ ਸਟੇਸ਼ਨ ਥਾਣਾ ਜੰਡਿਆਲਾ ਗੁਰੁ ਅਨੁਸਾਰ ਮ੍ਰਿਤਕ ਬਲਜਿੰਦਰ ਸਿੰਘ ਦੇ ਬੇਟੇ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਨੰਬਰ 46 ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ।
Check Also
ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲਾਂ
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …
Punjab Post Daily Online Newspaper & Print Media