ਬਠਿੰਡਾ, 30 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਰਕਾਰ ਦੁਆਰਾ 01ਜੁਲਾਈ 2017 ਤੋਂ ਜੀ.ਐਸ.ਟੀ. ਐਕਟ ਲਾਗੂ ਕਰਨ ਜਾ ਰਹੀ ਹੈ ਇਸ ਲਈ ਆਬਕਾਰੀ ਤੇ ਕਰ ਵਿਭਾਗ, ਪੰਜਾਬ ਦੁਆਰਾ ਆਪਣੇ ਡੀਲਰਾਂ ਨੂੰ ਜੀ.ਐਸ.ਟੀ ਵੀ ਰਜਿਸਟਰ ਹੋਣ ਲਈ ਲੋਗਿਨ, ਆਈ.ਡੀ ਅਤੇ ਪਾਸਵਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।ਇਸ ਆਈ.ਡੀ ਪਾਸਵਰਡ ਨਾਲ ਜੀ.ਐਸ.ਟੀ ਦੇ ਪੋਰਟਲ `ਤੇ ਲੌਗਇਨ ਕਰਕੇ ਲੋੜੀਂਦਾ ਡਾਟਾ ਅਪਲੋਡ ਕਰਨਾ ਹੈ। ਇਸ ਸਬੰਧੀ ਡੀਲਰਾਂ ਨੂੰ ਜਾਗਰੂਕ ਕਰਨ ਲਈ ਆਬਕਾਰੀ ਤੇ ਕਰ ਵਿਭਾਗ ਵੱਲੋਂ ਅਖਬਾਰਾਂ ਵਿੱਚ ਇਸਤਿਹਾਰ ਅਤੇ ਮੁਨਿਆਦੀ ਕਰਵਾਉਣ ਤੋਂ ਇਲਾਵਾ ਦਫਤਰ ਵਿੱਚ ਲਗਾਤਾਰ ਕੈਂਪ ਵੀ ਲਗਾਇਆ ਸੀ, ਪ੍ਰੰਤ ਹੁਣ ਤੱਕ ਸਿਰਫ 71% ਡੀਲਰਾਂ ਨੇ ਹੀ ਜੀ.ਐਸ.ਟੀ ਪੋਰਟਲ ਉਪਰ ਲੋਗਇਨ ਕੀਤਾ ਹੈ।31 ਮਾਰਚ 2017 ਨੂੰ ਜੀ.ਐਸ.ਟੀ ਪੋਰਟਲ ਪੰਜਾਬ ਸਟੇਟ ਲਈ ਬੰਦ ਹੋ ਰਿਹਾ ਹੈ।ਇਸ ਲਈ ਵਿਭਾਗ ਦੇ ਆਬਕਾਰੀ ਤੇ ਕਰ ਅਫਸਰ ਕਾਲੀਚਰਨ ਦੁਆਰਾ ਟੈਕਸ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਵਪਾਰੀ ਵੀਰਾਂ ਨਾਲ ਰਾਬਤਾ ਕਾਇਮ ਕਰਕੇ ਜੀ.ਐਸ.ਟੀ ਵਿੱਚ ਲਾਗਿਨ ਕਰਨ ਲਈ ਉਤਸਾਹਿਤ ਕਰਨ ਅਤੇ ਉਹਨਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ। ਜਿਸ `ਤੇ ਟੈਕਸ ਬਾਰ ਐਸੋਸੀਏਸ਼ਨ ਦੇ ਪੰਕਜ ਅਰੋੜਾ,ਪ੍ਰਧਾਨ,ਸੋਹਨ ਲਾਲ ਮਿਤਲ, ਮੀਤ ਪ੍ਰਧਾਨ, ਅਰੁਣ ਜ਼ਿੰਦਲ, ਸਕੱਤਰ, ਅਮਿਤ ਦੀਕਿਸ਼ਤ ਜਨਰਲ ਸਕੱਤਰ ਅਤੇ ਹਾਜ਼ਰ ਹੋਰ ਮੈਂਬਰਾਂ ਦੁਆਰਾਂ ਵਪਾਰੀ ਵੀਰਾਂ ਨੂੰ ਹਰ ਪੱਖੋਂ ਸਹਿਯੋਗ ਕਰਨ ਅਤੇ ਕੋਈ ਵੀ ਮੁਸ਼ਕਿਲ ਨਾ ਪੇਸ਼ ਆਉਣ ਦੇਣ ਦਾ ਵਿਸ਼ਵਾਸ਼ ਦੁਆਇਆ।ਇਸ ਮੌਕੇ ਕਾਲੀ ਚਰਨ, ਆਬਕਾਰੀ ਤੇ ਕਰ ਅਫਸਰ, ਬਠਿੰਡਾ ਵੱਲੋਂ ਵਪਾਰੀ ਵੀਰਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਿਨਾਂ ਵਪਾਰੀ ਵੀਰਾਂ ਨੇ ਹੁਣ ਤੱਕ ਜੀ.ਐਸ.ਟੀ ਪੋਰਟਲ ਤੇ ਲੌਗਇਨ ਨਹੀ ਕੀਤਾ ਹੈ ਉਹ ਹਰ ਹਾਲ ਵਿੱਚ 31 ਮਾਰਚ ਤੋਂ ਪਹਿਲਾਂ ਹਰ ਹਾਲਤ ਵਿੱਚ ਲੌਗਇਨ ਕਰ ਲੈਣ ਤਾਂ ਜੋ ਉਹ ਬਿਨਾਂ ਕਿਸੇ ਮੁਸਕਿਲ ਦੇ ਆਪਣਾ ਕਾਰੋਬਾਰ ਜਾਰੀ ਰੱਖ ਸਕਣ। ਜੇਕਰ ਇਸ ਸਬੰਧੀ ਵਪਾਰੀ ਵੀਰਾਂ ਨੂੰ ਕੋਈ ਮੁਸਕਿਲ ਪੇਸ਼ ਆਉਦੀਂ ਹੈ ਤਾਂ ਉਹ ਦਫਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਬਠਿੰਡਾ ਵਿਖੇ ਸੰਪਰਕ ਕਰ ਸਕਦੇ ਹਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media