ਬਠਿੰਡਾ, 30 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾ: ਸੀਮਾ ਸ਼ਰਮਾ ਮੁਖੀ ਕੈਮਿਸਟਰੀ ਵਿਭਾਗ ਅਤੇ ਡਾ: ਮੀਨੂੰ ਸਹਾਇਕ ਪ੍ਰੋਫੈਸਰ ਕੈਮਿਸਟਰੀ, ਗਿਆਨੀ ਜ਼ੈਲ ਸਿੰਘ ਕਾਲਜ਼, ਐਮ.ਆਰ.ਐਸ.ਪੀ.ਟੀ.ਯੂ ਨੇ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਦੀ ਮਿਲਾਵਟ ਦੀ ਜਾਂਚ ਹੇਤੂ ਅਵੇਅਰਨੈੱਸ ਕੈਂਪ ਅਯੋਜਿਤ ਕਰਵਾਇਆ ਗਿਆ।ਕੈਂਪ ਦਾ ਮੁੱਢਲਾ ਉਦੇਸ਼ ਦੁੱਧ ਅਤੇ ਇਸ ਦੇ ਪਦਾਰਥਾਂ ਵਿੱਚ ਮਿਲਾਵਟ ਤੋਂ ਜਾਣੂ ਕਰਵਾਉਣਾ ਸੀ। ਲਗਭਗ 50 ਸੈਂਪਲ ਦੀ ਜਾਂਚ ਕੀਤੀ ਗਈ, ਇਸ ਮੁਹਿੰਮ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਕੈਂਪ ਨੂੰ ਕਾਮਯਾਬ ਬਣਾਇਆ।ਇਸ ਪ੍ਰੋਗਰਾਮ ਵਿੱਚ ਕਾਲਜ਼ ਦੇ ਬਾਕੀ ਵਿਭਾਗਾਂ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੀ ਸਹਿਯੋਗ ਦਿੱਤਾ।ਪ੍ਰੋ: ਗੁਰਸ਼ਰਨ ਸਿੰਘ, ਕੈਂਪਸ ਡਾਇਰੈਕਟਰ ਨੇ ਇਸ ਮੁਹਿੰਮ ਦੀ ਤਾਰੀਫ ਕੀਤੀ ਅਤੇ ਭਵਿੱਖ ਵਿੱਚ ਇਸ ਤਰਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਨ ਲਈ ਪ੍ਰੇਰਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media