ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲਾ ਅੰਮਿ੍ਰਤਸਰ ਦਾ ਜਨਰਲ ਇਜਲਾਸ ਡੀ. ਸੀ ਦਫਤਰ ਅੰਮਿ੍ਰਤਸਰ ਵਿਚ ਹੋਇਆ, ਜਿਸ ਵਿਚ ਡੀ. ਸੀ ਦਫਤਰ ਦੇ ਸਮੂਹ ਮੁਲਾਜਮਾਂ ਤੋਂ ਇਲਾਵਾ ਤਹਿਸੀਲ ਅਜਨਾਲਾ, ਸਬ ਤਹਿਸੀਲ ਲੋਪੋਕੇ, ਤਹਿਸੀਲ ਬਾਬਾ ਬਕਾਲਾ, ਮਜੀਠਾ ਆਦਿ ਦੇ ਸਮੂਹ ਕਰਮਚਾਰੀਆਂ ਨੇ ਭਾਗ ਲਿਆ।ਇਸ ਮੌਕੇ ਸਰਬਸੰਮਤੀ ਨਾਲ ਅਰਵਿੰਦਰ ਸਿੰਘ ਸੰਧੂ ਨੂੰ ਪ੍ਰਧਾਨ, ਦੀਪਕ ਅਰੋੜਾ ਜਨਰਲ ਸਕੱਤਰ ਅਤੇ ਅਮਨਦੀਪ ਸਿੰਘ ਨੂੰ ਸੰਯੁਕਤ ਜਨਰਲ ਸਕੱਤਰ ਚੁਣਿਆ ਗਿਆ ਜਦਕਿ ਬਾਕੀ ਅਹੁਦੇਦਾਰਾਂ ਦਾ ਐਲਾਨ ਕੁਝ ਦਿਨਾਂ ਵਿਚ ਕਰਨ ਦਾ ਐਲਾਨ ਕੀਤਾ ਗਿਆ।ਇਸ ਮੌਕੇ ਨਵਨਿਯੁੱਕਤ ਪ੍ਰਧਾਨ ਅਰਵਿੰਦਰ ਸਿੰਘ ਸੰਧੂ, ਜਨਰਲ ਸਕੱਤਰ ਦੀਪਕ ਅਰੋੜਾ ਅਤੇ ਸੰਯੁਕਤ ਜਨਰਲ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਡੀ. ਸੀ. ਦਫਤਰ ਦੇ ਸਮੂਹ ਕਰਮਚਾਰੀਆਂ ਦੀਆਂ ਉਮੀਦਾਂ ਤੇ ਪੁਰੀ ਤਰਾਂ ਖਰਾ ਉਤਰਨਗੇ ਅਤੇ ਸਾਰੇ ਕਮਰਚਾਰੀਆਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਚਲਣਗੇ ਅਤੇ ਕਰਮਚਾਰੀਆਂ ਨੇ ਜਿਹੜੀ ਸੇਵਾ ਉਨਾਂ ਨੂੰ ਸੌਂਪੀ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਤਕ ਪਹੁਚਾਉਣ ਵਿਚ ਅਹਿਮ ਰੋਲ ਅਦਾ ਕਰਨਗੇ।ਜਨਰਲ ਇਜਲਾਸ ਵਿਚ ਹੋਰਨਾਂ ਤੋਂ ਇਲਾਵਾ ਸਾਹਿਬ ਕੁਮਾਰ, ਮੋਗਾ ਸਿੰਘ, ਪ੍ਰਗਟ ਸਿੰਘ, ਹਰਦੇਵ ਸਿੰਘ, ਸਰਬਜੀਤ ਕੌਰ ਅਜਨਾਲਾ, ਸ਼੍ਰੀਮਤੀ ਵੀਨਾ ਕੁਮਾਰੀ ਸੁਪਰਡੈਂਟ, ਗੁਰਸ਼ਰਨ ਸਿੰਘ ਰਿਆੜ, ਅਵਿਨਾਸ਼ ਕੁਮਾਰ, ਪਿ੍ਰਤਪਾਲ ਸਿੰਘ ਬਿਟਾ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਗਿਲ, ਪਾਰਸ ਕੁਮਾਰ, ਜਗਜੀਤ ਸਿੰਘ, ਜਤਿੰਦਰ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਕੌਰ, ਦਵਿੰਦਰ ਕੌਰ, ਦੀਪਕ ਅਰੋੜਾ, ਅਮਨਦੀਪ ਸਿੰਘ, ਰਕੇਸ਼ ਮਹਿਤਾ, ਰਕੇਸ਼ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media