Sunday, September 6, 2026

ਮੋਟਰ ਸਾਈਕਲ ਨੌਆਇਸ਼ ਪੋਲੀਊਸ਼ਨ ਫੈਲਾਊਣ ਤੇ ਪਟਾਕੇ ਮਾਰਨ ‘ਤੇ ਸਖਤ ਪਾਬੰਦੀ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ ਸ੍ਰੀ ਜੀ. ਨਾਗੇਸ਼ਵਰ ਰਾਓ ਆਈ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਖੇਤਰ ਵਿੱਚ ਮੋਟਰ ਸਾਇਕਲ ਮਕੈਨਿਕਾਂ ਦੁਆਰਾ, ਬਹੁਤ ਸਾਰੇ ਨੌਜਵਾਨ ਲੜਕੇ ਜਾਂ ਸਵਾਰਾਂ ਦੁਆਰਾ ਸਲੰਸਰਾਂ ਵਿੱਚ ਤਕਨੀਕੀ ਫੇਰ ਬਦਲ ਕਰਨਾ ਅਤੇ ਤਕਨੀਕੀ ਕੀਤੇ ਫੇਰ ਬਦਲ ਕੀਤੇ ਹੋਏ ਮੋਟਰ ਸਾਈਕਲ ਚਾਲਕਾਂ ਵਲੋਂ ਜਾਣ ਬੁੱਝ ਕੇ ਉੱਚੀ ਆਵਾਜ਼ ਪੈਦਾ ਕਰਨਾ ਅਤੇ ਤਹਿ ਸ਼ੁਦਾ ਮਾਨਕਾ ਤੋਂ ਜ਼ਿਆਦਾ ਨੌਆਇਸ਼ ਪੋਲੀਊਸ਼ਨ ਫੈਲਾਊਣ ਅਤੇ ਪਟਾਕੇ ਮਾਰਦੇ ਹਨ ਜਿਸ ਨਾਲ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਪਾਬੰਦੀ ਲਗਾਉਣੀ ਜਰੂਰੀ ਹੈ।ਇਸ ਲਈ ਮੁਕੰਮਲ ਸਖਤੀ ਨਾਲ ਪਾਬੰਦੀ ਲਗਾਈ ਜਾਂਦੀ ਹੈ।ਇਹ ਹੁਕਮ ਮਿਤੀ 29 ਮਈ 2017 ਤੱਕ ਲਾਗੂ ਰਹਿਣਗਾ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply