Sunday, April 26, 2026

ਪਿੰਡ ਮੱਲੀਆਂ ’ਚ ਕਰਵਾਇਆ ਗਿਆ ਜੱਚਾ-ਬੱਚਾ ਸਿਹਤ ਸੰਭਾਲ ਪ੍ਰੋਗਰਾਮ – ਸਿਵਲ ਸਰਜਨ

PPN3003201709ਜੰਡਿਆਲਾ, 30 ਮਾਰਚ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਅੰਮਿ੍ਰਤਸਰ ਦੇ ਸਿਵਲ ਸਰਜਨ ਡਾ ਪਰਦੀਪ ਚਾਵਲਾ ਨੇ ਕਿਹਾ ਕਿ ਜੱਚਾ-ਬੱਚਾ ਦੀ ਸਿਹਤ ਸੰਭਾਲ ਲਈ ਸਿਹਤ ਮਹਿਕਮਾ ਹਰ ਵੇਲੇ ਤਿਆਰ ਹੈ ਅਤੇ ਮਾਂ ਅਤੇ ਨਵ ਜਨਮੇ ਬੱਚੇ ਦੀ ਮੌਤ ਦਰ ਨੂੰ ਹੋਰ ਘੱਟ ਕਰਨ ਲਈ ਨਿਰੰਤਰ ਕੰਮ ਕਰ ਰਿਹਾ ਹੈ। ਅੱਜ ਪਿੰਡ ਮੱਲੀਆਂ ਵਿੱਚ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਮਿ੍ਰਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਜਿਲਾ ਸਿਹਤ ਵਿਭਾਗ ਦੇ ਸਹਿਯੋਗ ਨਾਲ ‘ਜੱਚਾ-ਬੱਚਾ ਦੀ ਸਿਹਤ ਸੰਭਾਲ’ ਸਬੰਧੀ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਨੂੰ ਬਤੌਰ ਮੁੱਖ-ਮਹਿਮਾਨ ਸੰਬੋਧਨ ਕਰਦਿਆਂ ਡਾ: ਚਾਵਲਾ ਨੇ ਕਿਹਾ ਸਰਕਾਰੀ ਹਸਪਤਾਲਾਂ ਵਿੱਚ ਹਰ ਤਰਾਂ ਦੀਆਂ ਸੁਵਿਧਾਵਾਂ ਉਪਲਬੱਧ ਹਨ ਜੋ ਸਸਤੀਆਂ ਵੀ ਹਨ। ਲੋਕਾਂ ਨੂੰ ਇਨਾਂ ਸਿਹਤ ਸੁਵਿਧਾਵਾਂ ਦਾ ਲਾਭ ਲੈਣਾ ਚਾਹੀਦਾ ਹੈ। ਪਿੰਡ ਵਾਸੀਆਂ ਵਲੋਂ ਪਿੰਡ ਮੱਲੀਆਂ ਵਿਚ ਪੀਣ ਵਾਲੇ ਪਾਣੀ ਦਾ ਸਾਫ਼ ਨਾ ਹੋਣਾ ਅਤੇ ਖੂਨ ਦੀ ਕਮੀ ਤੋਂ ਬਹੁਤ ਸਾਰੇ ਲੋਕਾਂ ਦੇ ਪ੍ਰਭਾਵਿਤ ਹੋਣ ਬਾਰੇ ਦਮਨ ‘ਤੇ ਡਾ: ਚਾਵਲਾ ਨੇ ਪਾਣੀ ਵਿਭਾਗ ਨਾਲ ਇਸ ਬਾਰੇ ਜਲਦੀ ਹੀ ਗਲਬਾਤ ਕਰਨ ਦਾ ਭਰੋਸਾ ਦਵਾਇਆ ਅਤੇ ਪਿੰਡ ਵਾਸੀਆਂ ਨੂੰ ਖੂਨ ਦੀ ਕਮੀ ਦੇ ਕਾਰਨਾਂ ਦੀ ਜਾਂਚ ਲਈ ਇਕ ਮੈਡੀਕਲ ਕੈਂਪ ਵੀ ਜਲਦੀ ਹੀ ਲਗਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ।
ਇਸ ਮੌਕੇ ਤੇ ਜ਼ਿਲਾ ਟੀਕਾਕਰਣ ਅਧਿਕਾਰੀ ਡਾ: ਭਾਰਤੀ ਨੇ ਬੱਚਿਆਂ ਦੇ ਟੀਕਾਕਰਣ ਬਾਰੇ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਅਬਰੀਸ਼ ਸਿੰਘ ਨੇ ਖੂਨ ਦੀ ਕਮੀ (ਅਨੀਮੀਆ) ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ।ਮਾਸ -ਮੀਡੀਆ ਅਧਿਕਾਰੀ ਸ਼੍ਰੀਮਤੀ ਰਾਜ ਕੌਰ ਨੇ ਮਾਂ-ਬੱਚੇ ਦੀ ਸਿਹਤ ਸੰਭਾਲ ਅਤੇ ਵਿਸਥਾਰ ਨਾਲ ਚਾਣਨਾ ਪਾਇਆ।ਇਸ ਮੌਕੇ ’ਤੇ ਹੈਲਥੀ ਬੇਬੀ ਸ਼ੋਅ ਵੀ ਕਰਵਾਇਆ ਗਿਆ। ਇਸ ਦੇ ਜੇਤੂ ਬੱਚਿਆਂ ਗੁਰਵਤੇਹ ਸਿੰਘ ਪਹਿਲਾ ਸਥਾਨ, ਮੰਨਤਪ੍ਰੀਤ ਕੌਰ ਦੂਜੇ, ਸੁਖਮਨਪ੍ਰੀਤ ਕੌਰ ਤੀਜੇ ਅਤੇ ਗੁਰਜਪ ਸਿੰਘ ਅਤੇ ਨਵਸੀਰਤ ਕੌਰ ਨੂੰ ਸਾਂਤਵਨਾ ਇਨਾਮ ਦਿੱਤੇ ਗਏ। ਜਦਕਿ ਕੱਲ ਕਰਵਾਏ ਗਏ ਪੇਂਟਿੰਗ ਮੁਕਾਬਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਪੁਸ਼ਪਿੰਦਰ ਕੌਰ ਪਹਿਲੇ, ਲਕਸ਼ਮੀ ਦੂਜੇ ਅਤੇ ਕੁਲਵਿੰਦਰ ਕੌਰ ਤੀਜੇ ਸਥਾਨ ’ਤੇ ਰਹੀਆਂ। ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ, ਡਾ: ਚਾਵਲਾ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਪ੍ਰਕਾਸ਼ ਸਿੰਘ ਮਲੀ ਨੇ ਇਨਾਮ ਤਕਸੀਮ ਕੀਤੇ। ਖੇਤਰੀ ਪ੍ਰਚਾਰ ਇਕਾਈ ਦੇ ਤਕਨੀਕੀ ਸਹਾਇਕ ਕਵੀਸ਼ ਦੱਤ ਨੇ ਭਾਰਤ ਸਰਕਾਰ ਦੀਆਂ ਹੋਰਨਾਂ ਕਲਿਆਣਕਾਰੀ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ‘ਬੇਟੀ ਬਚਾਓ-ਬੇਟੀ ਪੜਾਓ’ ਅਤੇ ‘ਸਵੱਛ ਭਾਰਤ ਅਭਿਆਨ’ ਬਾਰੇ ਵਿਦਿਆਰਥੀਆਂ ਦੀ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply