Sunday, September 6, 2026

ਮਾਂ ਦੁਰਗਾ ਜੀ ਦੇ 9 ਸਵਰੂਪਾ ਦੀ ਪੂਜਾ ਕਰਨ ਵਾਲੇ ਭਗਤ ਦੇ ਸਾਰੇ ਦੁੱਖ ਹੁੰਦੇ ਹਨ ਦੂਰ: ਸੋਨੂੰ ਦੇਵਾ

PPN3003201713ਫਾਜ਼ਿਲਕਾ, 30 ਮਾਰਚ (ਵਿਨੀਤ ਅਰੋੜਾ) ਸਥਾਨਕ ਰਾਧਾ ਸਵਾਮੀ ਕਲੋਨੀ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪਰਮ ਪੂਜਨੀਕ ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਂਮਾਈ ਦੇ ਪਵਿੱਤਰ ਨਵਰਾਤਿਆਂ ਦੇ ਮੌਕੇ ’ਤੇ ‘ ਆਏ ਨਵਰਾਤੇ ਮਾਤਾ ਦੇ’ ਧਾਰਮਿਕ ਪ੍ਰੋਗਰਾਮ ਦਾ ਅਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੰਦਰ ਵਿਚ ਬੀਤੀ ਰਾਤ ਅਤੇ  ਸਾਰਾ ਦਿਨ ਦੁਰਗਾ ਸਤੁਤੀ ਜੀ ਦੇ ਪਾਠ ਕੀਤੇ ਗਏ। ਇਸ ਦੌਰਾਨ ਸ਼ਾਮ ਦੇ ਸਮੇਂ ਮਹਾਮਾਈ ਦਾ ਸੰਗੀਤਮਈ ਕੀਰਤਨ ਕਰਨ ਵਧਵਾ, ਵਿਕਾਸ ਛਾਬੜਾ, ਵਿਨੋਦ ਕੁੱਕੜ, ਇੰਦਰਜੀਤ ਪੁਜਾਨੀ ਅਤੇ ਵਿਕਾਸ ਕਟਾਰੀਆ ਵੱਲੋਂ ਕੀਤਾ ਗਿਆ। ਇਸ ਮੌਕੇ ਪੂਜਨੀਕ ਸੋਨੂੰ ਦੇਵਾ ਜੀ ਨੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਨਵਰਾਤਿਆਂ ਵਿਚ ਸੱਚੇ ਦਿਲ ਨਾਲ ਨਵਰਾਤੇ ਦੇ ਵਰਤ ਰੱਖ ਕੇ ਮਾਂ ਦੁਰਗਾ ਜੀ ਦੇ 9 ਸਵਰੂਪਾਂ ਦੀ ਪੂਜਾ ਕਰਨ ਵਾਲੇ ਭਗਤ ਦੇ ਸਾਰੇ ਦੁੱਖ ਦੂਰ ਹੁੰਦੇ ਹਨ। ਉਨਾਂ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਮੰਗਣਾ ਚਾਹੀਦਾ ਕਿਉਂਕਿ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਖੁਦ ਦਾ ਬੁਰਾ ਹੁੰਦਾ ਹੈ। ਉਨਾਂ ਕਿਹਾ ਕਿ ਸਾਰਿਆਂ ਦਾ ਭੱਲਾ ਮੰਗਾ। ਇਸ ਦੌਰਾਨ ਸੋਨੂੰ ਦੇਵਾ ਜੀ ਵੱਲੋਂ ਮਹਾਮਾਈ ਦੇ ਸਾਹਮਣੇ ਸਰਬਤ ਦੇ ਭਲ ੇ ਦੀ ਕਾਮਨਾ ਕੀਤੀ ਗਈ। ਅੰਤ ਵਿਚ ਸ਼ਰਧਾਲੂਆਂ ਵਿਚ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਗਿਆ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply