Sunday, September 6, 2026

ਭਾਰਤ ਪਾਕਿਸਤਾਨ ਸਰਹੱਦ ‘ਤੇ ਚਲਾਇਆ ਸਵੱਛਤਾ ਅਭਿਆਨ

PPN3003201714ਫਾਜ਼ਿਲਕਾ, 30 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਭਰ ਵਿਚ ਚੱਲ ਰਹੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੱਧਰ ਤੇ ਸੇਵਾ ਕਰ ਰਹੀ ਏਕਲ ਅਭਿਆਨ ਸੰਸਥਾ ਵੱਲੋਂ ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਮਹਾਵੀਰ (ਸਾਦਕੀ) ਚੌਕੀ ਤੇ ਸਫ਼ਾਈ ਅਭਿਆਨ ਚਲਾਇਆ ਗਿਆ ਅਤੇ ਗੰਦਗੀ ਨੂੰ ਇੱਕਠਾ ਕਰਕੇ ਟੋਏ ਵਿਚ ਪਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਅਭਿਆਨ ਦੇ ਬੁਲਾਰੇ ਹਰਬੰਸ ਲਾਲ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਵਿਚ ਗੰਦਗੀ ਨੂੰ ਇੱਕਠਾ ਕਰਕੇ ਟੋਏ ਵਿਚ ਪਾਉਣ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਜੋ ਤਿੰਨ ਮਹੀਨੇ ਬਾਅਦ ਜੈਵਿਕ ਖਾਦ ਦੇ ਰੂਪ ਵਿਚ ਤਿਆਰ ਹੋ ਜਾਂਦੀ ਹੈ।ਇਹ ਖਾਦ ਰਸਾਈਨਿਕ ਖਾਦ ਦੀ ਥਾਂ ਤੇ ਜੈਵਿਕ ਖੇਤੀ ਲਈ ਉਤਮ ਹੁੰਦੀ ਹੈ। ਸਰਹੱਦ ਤੇ ਕਰਵਾਏ ਇਸ ਅਭਿਆਨ ਵਿਚ ਮੁੱਖ ਮਹਿਮਾਨ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਉਨਾਂ ਦੇ ਨਾਲ ਸੰਸਥਾ ਦੇ ਜ਼ਿਲਾ ਇੰਚਾਰਜ਼ ਲੀਲਾਧਰ ਸ਼ਰਮਾ, ਮੁਖਤਿਆਰ ਸਿੰਘ ਅਤੇ ਹੋਰ ਹਾਜ਼ਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply