ਬਠਿੰਡਾ, 31 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਾਬਾਰਡ ਦੇ ਐਫ ਐਲ ਸੀ ਸੰਗਤ ਵੱਲੋ ਪਿੰਡ ਗੁਰੂਸਰ ਸੈਣੇ ਵਿਖੇ ਡਿਜੀਟਲ ਅਵੇਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਐਫ ਐਲ ਸੀ ਦੇ ਕੌਂਸਲਰ ਪਰਮਪਾਲ ਸਿੰਘ ਸਿੱਧੂ ਵੱਲੋ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੈਸ਼ ਲੈਸ ਟਰਾਜੈਕਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਡੈਬਿਟ ਕਾਰਡ ਅਤੇ ਰੁਪੈ ਕਿਸਾਨ ਕਰੈਡਿਟ ਕਾਰਡ ਬਾਰੇ ਕਿਸਾਨਾਂ ਨੂੰ ਵਿਸਤਾਰ ਪੂਰਵਕ ਦੱਸਿਆ ਅਤੇ ਸਭਾਵਾ ਦੇ ਮੈਂਬਰਾਂ ਨੂੰ ਇਨ੍ਹਾਂ ਕਾਰਡਾਂ ਰਾਹੀ ਲੈਣ ਦੇਣ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ।ਸਿੱਧੂ ਵੱਲੋ ਕਾਰਡਾਂ ਦੀਆਂ ਕਿਸਮਾਂ, ਡੈਬਿਟ ਕਾਰਡ ਦੇ ਫਾਇਦੇ, ਕਾਰਡ ਵਰਤਣ ਦੇ ਢੰਗ ਬਾਰੇ ਵੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਪੀ ਓ ਐਸ ਮਸ਼ੀਨਾਂ ਅਤੇ ਉਸ ਦੀ ਵਰਤੋਂ ਬਾਰੇ ਵੀ ਮੈਂਬਰਾਂ ਨੂੰ ਦੱਸਿਆ। ਇਸ ਮੌਕੇ ਤੇ ਤਕਰੀਬਨ 80 ਕਿਸਾਨਾਂ ਨੇ ਭਾਗ ਲਿਆ। ਸਿੱਧੂ ਨੇ ਬਠਿੰਡਾ ਜਿਲੇ ਵਿੱਚ ਸਭਾਵਾ ਦੇ ਮੈਂਬਰਾਂ ਨੂੰ ਰੁਪੈ ਕਿਸਾਨ ਕਾਰਡ ਦੀ ਸ਼ੁਰੂਆਤ ਕੀਤੀ ਅਤੇ ਮੌਕੇ ਤੇ ਹਾਜਰ ਕਿਸਾਨ ਮੈਂਬਰਾਂ ਨੂੰ ਕਾਰਡ ਵੰਡੇ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media