ਬਠਿੰਡਾ, 31 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰ ਸੁਪਰਸਪੈਸ਼ਲਿਟੀ ਹਸਪਤਾਲ ਵੱਲੋਂ ਗੁਰੂ ਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਅਸਿਸਟੇਂਟ ਡਾਇਰੈਕਟਰ ਫੈਕਟਰੀਜ਼ ਇਜ਼. ਸਾਹਿਲ ਗਰਗ ਨੇ ਮੈਕਤ ਹਸਪਤਾਲ ਦੇ ਮਡੋਕ ਸੈਂਟਰ ਤੋਂ ਪਹੁੰਚੀ ਟੀਮ ਦਾ ਸਵਾਗਤ ਕੀਤਾ। ਮੈਕਸ ਹਸਪਤਾਲ ਦੇ ਮਡੋਕ ਸੈਂਟਰ ਦੇ ਡਾਇਰੈਕਟਰ ਡਾ. ਸੁਸ਼ੀਲ ਕੋਟਰੂ ਨੇ ਥਰਮਲ ਪਲਾਂਟ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ੂਗਰ ਸੰਬੰਧੀ ਜਾਗਰੁਕ ਕਰਦਿਆਂ ਕਿਹਾ ਕਿ ਬਹੁਤ ਘੱਟ ਸਮੇਂ ਵਿੱਚ ਸ਼ੂਗਰ ਇੱਕ ਆਮ ਬੀਮਾਰੀ ਬਣਦੀ ਜਾ ਰਹੀ ਹੈ। ਇਸਦਾ ਕਾਰਨ ਹੈ ਕਿ ਬਹੁਤੇ ਲੋਕ ਆਪਣੇ ਹੈਲਥ ਚੇਕਅਪ ਰੇਗੁਲਰ ਨਹੀਂ ਕਰਵਾਉਂਦੇ। ਪੰਜਾਬੀ ਹੁਣ ਪਹਿਲਾਂ ਦੀ ਤਰ੍ਹਾਂ ਸਰੀਰਕ ਕਸਰਤ ਨਹੀਂ ਕਰਦੇ, ਪਰ ਉਨ੍ਹਾਂ ਦਾ ਖਾਣ-ਪੀਣ ਅਜੇ ਵੀ ਉਹੀ ਹੈ। ਜਿਸ ਦੇ ਨਾਲ ਉਹ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ। ਇਸ ਵਜ੍ਹਾ ਨਾਲ ਸ਼ੂਗਰ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੰਭਾਵਨਾ ਰਹਿੰਦੀ ਹੈ। ਡਾ. ਸੁੱੀਲ ਕਹਿੰਦੇ ਹਨ ਕਿ ਸਰੀਰਿਕ ਮਿਹਨਤ ਦੀ ਕਮੀ ਦੇ ਕਾਰਨ ਸ਼ੂਗਰ ਸਾਡੇ ਸੂਬੇ ਵਿੱਚ ਅੱਜ ਕੱਲ੍ਹ ਤੇਜੀ ਨਾਲ ਵੱਧ ਰਿਹਾ ਹੈ। ਮਧੁਮੇਹ ਜਾਂ ਸ਼ੂਗਰ ਰੋਗ ਵਿੱਚ ਖੂਨ ਵਿੱਚ ਗੁਲੂਕੋਸ ਸਮਾਨ ਤੋਂ ਜਿਆਦਾ ਹੋ ਜਾਂਦਾ ਹੈ ਅਤੇ ਗੁਲੂਕੋਸ ਦੇ ਇਲਾਵਾ ਚਰਬੀ ਅਤੇ ਪ੍ਰੋਟੀਨਸ ਦੇ ਉਪਪਾਚਨ ਵੀ ਪ੍ਰਭਾਵਿਤ ਹੁੰਦੇ ਹਨ। ਡਾ. ਕੋਤਰੂ ਕਹਿੰਦੇ ਹਨ ਕਿ ਸੰਸਾਰ ਸਿਹਤ ਸੰਗਠਨ ਦੇ ਸਰਵੇਖਣ ਦੇ ਅਨੁਸਾਰ ਸਾਲ 2025 ਵਿੱਚ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਜਿਆਦਾ ਪੰਜ ਕਰੋੜ 70 ਲੱਖ ਸ਼ੂਗਰ ਰੋਗੀ ਹੋ ਸਕਦੇ ਹਨ। ਵਿਕਸਿਤ ਦੇਸ਼ਾਂ ਵਿੱਚ ਇਹ ਰੋਗ ਵਧਣ ਤੋਂ ਰੋਕਿਆ ਜਾ ਰਿਹਾ ਹੈ ਪਰ ਵਿਕਾਸਸ਼ੀਲ ਦੇਸ਼ਾਂ ਵਿੱਚ ਖਾਸਕਰ ਭਾਰਤ ਵਿੱਚ ਇਹ ਇੱਕ ਮਹਾਮਾਰੀ ਦੀ ਭਾਂਤੀ ਵਿਕਰਾਲ ਰੂਪ ਲੈਂਦਾ ਵਿਖਾਈ ਦਿੰਦਾ ਹੈ। ਹੈਲਥ ਟਾਕ ਦੇ ਅੰਤ ਵਿੱਚ ਮੈਕਸ ਹਸਪਤਾਲ ਤੋਂ ਡਾ. ਇਸ਼ਾ, ਇੰਜੀ. ਸਾਹਿਲ ਗਰਗ ਅਸਿਸਟੇਂਟ ਡਾਇਰੇਕਟਰ ਆਫ ਫੈਕਟਰੀ, ਮੈਕਸ ਹਸਪਤਾਲ ਮਾਰਕੇਟਿੰਗ ਤੋਂ ਸਚਿਨ ਬਮੌਤਰਾ ਆਦਿ ਥਰਮਲ ਪਲਾਂਟ ਦੇ 100 ਤੋਂ ਜਿਆਦਾ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media