Sunday, August 30, 2026

ਸ਼ੱਚੇ ਪਾਤਸ਼ਾਹ ਪੱਤਰਿਕਾ ਵਲੋਂ ਸਲਾਨਾ ਇਨਾਮ ਵੰਡ ਸਮਾਗਮ 2 ਅਪ੍ਰੈਲ ਨੂੰ

Surjit Singhਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ਸੱਚੇ ਪਾਤਸ਼ਾਹ ਪੱਤਰਿਕਾ ਵਲੋਂ ਸਲਾਨਾ ਇਨਾਮ ਵੰਡ ਸਮਾਗਮ 2 ਅਪ੍ਰੈਲ ਨੂੰ ਰਸ਼ੀਅਨ ਕਲਚਰਲ ਸੈਂਟਰਨਵੀਂ ਦਿੱਲੀ ਵਿਖੇ ਆਯੋਜਿਤ ਹੋਵੇਗਾ। ਇਸ ਸਮਾਗਮ ਦੇ ਪ੍ਰਬੰਧਕ ਸੁਰਜੀਤ ਸਿੰਘ ਆਰਟਿਸਟ ਤੇ ਮੁੱਖ ਸੰਪਾਦਕ ਸੱਚੇ ਪਾਤਸ਼ਾਹ ਪੱਤਰਿਕਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਇਹ ਸਮਾਗਮ 2 ਅਪ੍ਰੈਲ ਨੂੰ ਰਸ਼ੀਅਨ ਕਲਚਰਲ ਸੈਂਟਰ, 24-ਫਿਰੋਜ਼ਸ਼ਾਹ ਰੋਡ, ਨਵੀਂ ਦਿੱਲੀ ਵਿਖੇ ਸ਼ਾਮ 5 ਤੋਂ ਰਾਤ 8 ਵਜੇ ਤੀਕ ਹੋਵੇਗਾ। ਜਿਸ ਵਿੱਚ ਉੱਘੇ ਸਮਾਜ ਸੇਵੀ, ਨਾਮਵਰ ਲੇਖਕਾਂ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਨ੍ਹਾਂ ਸਖ਼ਸ਼ੀਅਤਾਂ ਵਿੱਚ ਵਿਸ਼ੇਸ਼ ਤੌਰ ਤੇ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਨੂੰ ‘ਫਖ਼ਰ-ਏ-ਕੌਮ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪੋ੍ਰ: ਕੁਲਵੰਤ ਸਿੰਘ ਸ਼ਾਂਤ ਦਿੱਲੀ ਨੂੰ ਵਿਸ਼ੇਸ਼ ਲੇਖਕ ਵਜੋਂ ‘ਲੇਖਕ ਐਵਾਰਡ’,  ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ ਇਟਰਨੈਸ਼ਨਲ (ਰਜਿ:) ਅੰਮ੍ਰਿਤਸਰ ਨੂੰ ‘ਡਾ: ਲੱਖਾ ਸਿੰਘ ਮੈਮੋਰੀਅਲ ਐਵਾਰਡ’, ਪ੍ਰਸਿੱਧ ਸਟੇਜ ਕਵੀ ਗੁਰਚਰਨ ਸਿੰਘ ਚਰਨ ਨੂੰ ‘ਕਵੀ ਆਫ਼ ਦਾ ਯੀਅਰ ਐਵਾਰਡ’, ਹਰਭਜਨ ਸਿੰਘ ਗਾਜੀਆਬਾਦ ਨੂੰ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਨਵੇਕਲਾ ਯੋਗਦਾਨ ਪਾਉਣ ਲਈ ‘ਓਂਕਾਰ ਸਿੰਘ ਸੰਧੂ ਮੈਮੋਰੀਅਲ ਐਵਾਰਡ’ ਅਤੇ ਜਸਬੀਰ ਸਿੰਘ ਦੇਹਰਾਦੂਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੱਥ ਨਾਲ ਲਿਖਣ ਦੀ ਸੇਵਾ ਨਿਭਾਈ ਹੈ ਨੂੰ ‘ਬਹਾਦਰ ਸਿੰਘ ਮੈਮੋਰੀਅਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਪ੍ਰਸਿੱਧ ਲੇਖਕ ਡਾ: ਇੰਦਰਪਾਲ ਸਿੰਘ ਏਕਨੂਰ ਦੀ ਪੁਸਤਕ ਅੱਖਰ-ਅੱਖਰ ਅਤੇ ਡਾ: ਜਸਬੀਰ ਸਿੰਘ ਸਰਨਾ ਕਸ਼ਮੀਰ ਦੀ ਪੁਸਤਕ ‘ਪਾ: ਦਸਵੀਂ-ਵਿਚਾਰ ਕੋਸ਼ ਮੁੱਖ ਬਾਣੀਆਂ’ ਲੋਕ ਅਰਪਣ ਕੀਤੀਆਂ ਜਾਣਗੀਆਂ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply