ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਜੇ ਇਨਸਾਨ ਨੂੰ ਵੱਖ ਵੱਖ ਬਿਮਾਰੀਆਂ ਘੇਰ ਲੈਂਦੀਆਂ ਹਨ ਪਰ ਉਸ ਦਾ ਇਲਾਜ ਵੀ ਬੜੀ ਸਰਲਤਾ ਦੇ ਨਾਲ ਕੀਤਾ ਜਾ ਸਕਦਾ ਹੈ ਜੇ ਇਨਸਾਨ ਦਾ ਹੌਸਲਾ ਬਲੁੰਦ ਹੈ ਤਾ ਉਹ ਕਿਸੇ ਵੀ ਤਰਾਂ ਦੀ ਬਿਮਾਰੀ ਤੋਂ ਛੁੱਟਕਾਰਾ ਪਾ ਸਕਦਾ ਹੈ ਪਰ ਇਸ ਦੇ ਲਈ ਜਰੂਰੀ ਹੈ ਉਸ ਦੀ ਜਾਗਰੂਕਤਾ। ਇਨਸਾਨ ਆਪਣੇ ਦਿਮਾਗ ਦੇ ਨਾਲ ਅਸਮਾਨ ਦੀਆਂ ਉਚਾਈਆਂ ਨੂੰ ਛੁਹ ਸਕਦਾ ਹੈ ਜੇ ਇੱਕ ਡਾਕਟਰ ਦੇ ਵੱਲੋਂ ਸਮੇ ਸਿਰ ਉਸ ਬਿਮਾਰੀ ਦੇ ਪ੍ਰਤੀ ਦੱਸਿਆ ਜਾਵੇ ਤੇ ਮਰੀਜ ਦਾ ਵੀ ਫਰਜ਼ ਬਣਦਾ ਹੈ ਕੇ ਡਾਕਟਰ ਵੱਲੋਂ ਦਿਤੀ ਗਈ ਸਲਾਹ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਤੇ ਅਮਲ ਕੀਤਾ ਜਾਵੇ।
ਅੰਮ੍ਰਿਤਸਰ ਨਿਊਰੋ ਸੈਂਟਰ ਵੱਲੋਂ ਪਰਪਲ ਡੇ ਮਨਾਇਆ ਗਿਆ ਜਿਸ ਵਿਚ ਮਿਰਗੀ ਦੀ ਬਿਮਾਰੀ ਤੋਂ ਰਾਹਤ ਪੈਣ ਦੇ ਲਈ ਇੱਕ ਕੈੰਪ ਦਾ ਅਜ਼ੋਜਿਨ ਕੀਤਾ ਗਿਆ।ਜਿਸ ਵਿੱਚ ਨਿਊਰੋ ਸੈਂਟਰ ਦੇ ਮੁੱਖ ਡਾਕਟਰ ਪ੍ਰਭਜੀਤ ਵੱਲੋਂ ਉਹਨਾਂ ਮਰੀਜ਼ਾਂ ਨੂੰ ਜਾਗਰੂਕ ਕੀਤਾ ਗਿਆ, ਜੋ ਇਸ ਬਿਮਾਰੀ ਦੇ ਸ਼ਿਕਾਰ ਹੋਏ ਹਨ।ਉਹਨਾਂ ਨੇ ਉਹਨਾਂ ਮਰੀਜ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੇ ਮਿਰਗੀ ਕੋਈ ਇਹਨੀ ਵੱਡੀ ਬਿਮਾਰੀ ਨਹੀਂ ਹੈ ਜਿਸ ਦਾ ਇਲਾਜ ਨਹੀਂ ਹੋ ਸਕਦਾ ਪਰ ਜੇ ਸਮੇ ਸਿਰ ਇਸ ਦਾ ਇਲਾਜ ਸਹੀ ਤਰੀਕੇ ਦੇ ਨਾਲ ਕਰ ਦਿੱਤੋ ਜਾਵੇ ਤਾ ਸਾਰੀ ਉਮਰ ਉਸ ਮਰੀਜ ਨੂੰ ਕਦੇ ਵੀ ਨਹੀਂ ਮਹਿਸੂਸ ਹੋਵੇਗਾ ਕੇ ਕਦੇ ਉਹ ਮਿਰਗੀ ਜਿਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਸੀ।ਪਰ ਅੱਜ ਕੱਲ ਸਮਾਜ ਦੇ ਵਿਚ ਕੁਝ ਲੋਕ ਇਸ ਤਰਾਂ ਦੇ ਅੰਧ-ਵਿਸ਼ਵਾਸ਼ ਦੇ ਵਿੱਚ ਫਸਾ ਕੇ ਰੱਖਦੇ ਹਨ ਕੇ ਇਸ ਬਿਮਾਰੀ ਦਾ ਇਲਾਜ ਸਿਰਫ ਸਾਡੇ ਕੋਲ ਹੀ ਹੈ ਜੋ ਅਸੀਂ ਇਸ ਨੂੰ ਦੇਸੀ ਨੁਸਖਿਆਂ ਦੇ ਰਾਹੀਂ ਕਰ ਸਕਦੇ ਹੈ ਅਜੇ ਤੀਕ ਇਸ ਤਰਾਂ ਦੀ ਕੋਈ ਦਵਾਈ ਨਹੀਂ ਬਣੀ ਹੈ ਜੋ ਇਸ ਮਿਰਗੀ ਨੂੰ ਜੜ ਤੋਂ ਖਤਮ ਕਰ ਸਕੇ।ਪਰ ਇਹ ਵਿਚਾਰਧਾਰਾ ਬਹੁਤ ਗ਼ਲਤ ਹੈ ਜਿਸ ਦਾ ਖਮਿਆਜਾ ਉਸ ਮਰੀਜ ਨੂੰ ਝੱਲਣਾ ਪੈਂਦਾ ਹੈ ਜੋ ਇਸ ਦਾ ਸ਼ਿਕਾਰ ਹੁੰਦਾ ਹੈ।ਡਾਕਟਰ ਪ੍ਰਭਜੀਤ ਨੇ ਕਿਹਾ ਕਿ ਅੱਜ ਅਸੀਂ ਇੱਕ ਛੋਟੀ ਜਿਹੀ ਕਿਤਾਬ ਰਿਲੀਜ ਕਰ ਰਹੇ ਹਾਂ ਜੋ ਮਿਰਗੀ ਦੀ ਬਿਮਾਰੀ ਨੂੰ ਦੂਰ ਕਰਨ ਦੇ ਵਿੱਚ ਮਿਰਗੀ ਦੇ ਮਰੀਜ਼ਾਂ ਦਾ ਬਹੁਤ ਸਾਥ ਦੇਵੇਗੀ ਇਸ ਕਿਤਾਬ ਦੇ ਵਿਚ ਅਸੀਂ ਕੋਸ਼ਿਸ਼ ਕੀਤੀ ਹੈ ਕੇ ਲੋਕ ਨੂੰ ਦੱਸਿਆ ਜਾਵੇ ਕੇ ਮਿਰਗੀ ਕਿਸ ਤਰਾਂ ਹੁੰਦੀ ਹੈ ਇਸ ਦੇ ਕੀ-ਕੀ ਲੱਛਣ ਹੁੰਦੇ ਹਨ ਤੇ ਇਸ ਤੋਂ ਕਿਸ ਤਰਾਂ ਨਿਜ਼ਾਤ ਪਾਈ ਜਾ ਸਕਦੀ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media