ਸਮਰਾਲਾ, 31 ਮਾਰਚ (ਪੰਜਾਬ ਪੋਸਟ- ਕੰਗ) – ਇਥੋਂ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਜੋ ਕਿ ਵਿੱਦਿਅਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ ’ਚ ਸ਼ਲਾਘਾ ਯੋਗ ਅਤੇ ਆਪਣੀ ਦਿਖ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਬੈਠਾ ਹੈ। ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ ਅਤੇ ਡਿਪਟੀ ਡੀ. ਈ. ਓ. (ਐਲੀ:) ਡਿੰਪਲ ਮਦਾਨ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਕਰਕੇ ਕੀਤੀ ਗਈ। ਇਸ ਮੌਕੇ ਬਲਾਕ ਪੱਧਰੀ ‘ਬੇਟੀ ਬਚਾਓ – ਬੇਟੀ ਪੜ੍ਹਾਓ’ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ ਵਿੱਚ ਰਾਮੇਸ਼ ਪਾਲ ਭੋਲੇਕੇ (ਸਟੇਟ ਐਵਾਰਡੀ) ਨੇ ਸਮਾਜ ਵਿੱਚ ਹੋ ਰਹੀ ਭਰੂਣ ਹੱਤਿਆ ਅਜਿਹੀਆਂ ਕੁਰਤੀਆਂ ਬਾਰੇ ਜਾਣੂ ਕਰਵਾਇਆ। ਸਕੂਲ ਵਿਦਿਆਰਥੀਆਂ ਵੱਲੋਂ ਭਰੂਣ ਹੱਤਿਆ ਨੂੰ ਜਿਹੀਆਂ ਕੁਰੀਤੀਆਂ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਕਰਕੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।ਸਕੂਲ ਇੰਚਾਰਜ ਸੰਜੀਵ ਕੁਮਾਰ ਕਲਿਆਣ ਵੱਲੋਂ ਸਕੂਲ ਦੀ ਸਾਲਾਨਾ ਕਾਰਗੁਜ਼ਾਰੀ ਰਿਪੋਰਟ ਵੀ ਪੜ੍ਹੀ ਗਈ। ਪਿੰਡ ਦੇ ਪਤਵੰਤੇ ਸੱਜਣਾ ਨੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਕੂਲ ਨੂੰ ਮਾਲੀ ਸਹਾਇਤਾ ਵੀ ਕੀਤੀ। ਮੁੱਖ ਮਹਿਮਾਨ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਲੁਧਿਆਣਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਘੁਲਾਲ ਦਾ ਪ੍ਰਾਇਮਰੀ ਸਕੂਲ ਦੇਖ ਕੇ ਮਨ ਨੂੰ ਬਹੁਤ ਸਕੂਨ ਆਇਆ ਕਿ ਜਿਹੜਾ ਚੰਗੇ ਚੰਗੇ ਪਬਲਿਕ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਸਕੂਲ ਇੰਚਾਰਜ ਸੰਜੀਵ ਕਲਿਆਣ ਦੀ ਮਿਹਨਤ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜਿਸ ਮਿਹਨਤ ਅਤੇ ਲਗਨ ਨਾਲ ਪੂਰਾ ਸਟਾਫ ਕੰਮ ਕਰ ਰਿਹਾ ਹੈ, ਕਾਬਲੇ ਤਰੀਫ ਹੈ। ਉਨ੍ਹਾਂ ਬੇਟੀ ਪੜ੍ਹਾਓ ਅਤੇ ਬੇਟੀ ਬਚਾਓ ਸਬੰਧੀ ਵੀ ਕਿਹਾ ਕਿ ਅੱਜ ਕੱਲ ਧੀਆਂ ਵੀ ਕਿਸੇ ਕੰਮ ਤੋਂ ਪਿੱਛੇ ਨਹੀਂ ਹਨ। ਸਾਨੂੰ ਮੁੰਡੇ ਕੁੜੀਆਂ ਦੇ ਵਖਰੇਵੇਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਇਸ ਮੌਕੇ ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਘੁਲਾਲ ਸਕੂਲ ਸੱਚਮੁੱਚ ਹੀ ਸਮਰਾਲੇ ਇਲਾਕੇ ਦਾ ਮੋਹਰੀ ਸਕੂਲ ਬਣ ਗਿਆ ਹੈ। ਸਮਾਗਮ ਦੇ ਅੰਤ ਵਿੱਚ ਬੀ. ਪੀ. ਈ. ਓ. ਜਸਬੀਰ ਕੌਰ ਨੇ ਆਏ ਮਹਿਮਾਨਾਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਬਲਾਕ ਦਾ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਜੋ ਸਮੁੱਚੇ ਸਟਾਫ ਦੀ ਮਿਹਨਤ ਨਾਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਘੁਲਾਲ ਪਿੰਡ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਜੋ ਪੂਰੇ ਤਨ ਮਨ ਅਤੇ ਧੰਨ ਨਾਲ ਸਕੂਲ ਦਾ ਸਾਥ ਦੇ ਰਹੇ ਹਨ।
ਅੱਜ ਦੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੁਨੀਤਾ ਰਾਣੀ ਸੀ. ਡੀ. ਪੀ. ਓ. ਸਮਰਾਲਾ, ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ), ਸਮਸ਼ੇਰ ਸਿੰਘ ਨਾਗਰਾ (ਨੈਸ਼ਨਲ ਐਵਾਰਡੀ), ਭੂਸ਼ਣ ਖੰਨਾ ਸਾਬਕਾ ਬੀ. ਪੀ. ਈ. ਓ., ਪਰਮਿੰਦਰ ਸਿੰਘ ਐਸ. ਐਮ. ਸੀ. ਚੇਅਰਮੈਨ, ਜਗੀਰ ਸਿੰਘ, ਅਵਤਾਰ ਸਿੰਘ ਮਾਂਗਟ, ਨਿਰਮਲ ਸਿੰਘ, ਅਰਜਨ ਸਿੰਘ, ਦਲਬਾਗ ਸਿੰਘ, ਪਵਨ ਕੁਮਾਰ, ਰੁਪਿੰਦਰ ਕੌਰ, ਸਤਿਆ ਕੌਰ, ਪਰਮਿੰਦਰ ਕੌਰ, ਲਖਬੀਰ ਕੌਰ, ਜੋਗਿੰਦਰ ਸਿੰਘ ਪੋਲਾ, ਕਸ਼ਮੀਰਾ ਸਿੰਘ, ਹਰਮਿੰਦਰ ਸਿੰਘ, ਗੁਰਮੇਲ ਸਿੰਘ ਸੰਘੂ, ਸ਼ਮਸ਼ੇਰ ਸਿੰਘ ਸੰਘੂ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਮਰਾਲਾ, ਸ਼ਿਵ ਕੁਮਾਰ ਸ਼ਿਵਲੀ, ਇੰਦਰਜੀਤ ਸਿੰਘ ਕੰਗ, ਜੈ ਦੀਪ ਮੈਨਰੋ, ਟਹਿਲ ਸਿੰਘ ਭਗਵਾਨਪੁਰਾ, ਪੁਸ਼ਪਿੰਦਰ ਸਿੰਘ ਕੋਟਾਲਾ ਆਦਿ ਤੋਂ ਇਲਾਵਾ ਬਲਾਕ ਸਮਰਾਲਾ 2 ਦੇ ਸਾਰੇ ਅਧਿਆਪਕ ਹਾਜਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media