Tuesday, November 24, 2026

ਸੰਦੌੜ ਵਿਖੇ ਬੱਧਨੀ ਕਲਾਂ ਵਾਲੇ ਬਾਬਾ ਜੀ ਦੇ ਧਾਰਮਿਕ ਦੀਵਾਨ 3 ਅਪ੍ਰੈਲ ਤੋਂ

ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਪੂਰਨ ਮਹਾਂਪੁਰਖ ਸੰਤ ਬਾਬਾ ਜੋਰਾ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦੇ ਤਿੰਨ ਰੋਜ਼ਾ ਧਾਰਮਿਕ ਦੀਵਾਨ ਮਿਤੀ 3 ਅਪ੍ਰੈਲ ਤੋਂ ਲੈ ਕੇ 5 ਅਪ੍ਰੈਲ ਤੱਕ ਦਾਣਾ ਮੰਡੀ ਸੰਦੌੜ ਵਿਖੇ ਲਗਾਏ ਜਾ ਰਹੇ ਹਨ।Baba Jora S Badhniਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਜੀ ਦੇ ਸੇਵਕ ਮਨਜੀਤ ਸਿੰਘ ਖਾਲਸਾ ਸੰਦੌੜ ਨੇ ਦੱਸਿਆ ਕਿ ਤਿੰਨੋ ਦਿਨ ਦੀਵਾਨ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਸਜਿਆ ਕਰਨਗੇ।ਖਾਲਸਾ ਮੁਤਾਬਿਕ 3 ਅਪ੍ਰੈਲ ਨੂੰ ਸਵੇਰੇ ਦਸ ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ, ਜਿੰਨਾਂ੍ਹ ਦੇ ਭੋਗ 5 ਅਪ੍ਰੈਲ ਨੂੰ ਪਾਏ ਜਾਣਗੇ।ਦੀਵਾਨਾਂ `ਚ ਸੰਤ ਬਾਬਾ ਜੋਰਾ ਸਿੰਘ ਜੀ ਬੱਧਨੀ ਕਲਾਂ ਵਾਲੇ ਸੰਗਤਾਂ ਨੂੰ ਆਪਣੇ ਮਨੋਹਰ ਬਚਨਾਂ ਨਾਲ ਨਿਹਾਲ ਕਰਨਗੇ।ਅੰਤਿਮ ਦਿਨ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਧਾਰਮਿਕ ਦੀਵਾਨਾਂ ਦੌਰਾਨ ਗੁਰੁ ਕੇ ਲੰਗਰ ਅਤੁੱਟ ਵਰਤਣਗੇ।ਇਸ ਸਮੇਂ ਪ੍ਰਧਾਨ ਗੁਰਜੀਤ ਸਿੰਘ ਕਾਲਾ, ਜੀਵਨ ਸਿੰਘ ਕਹਿਲ ਅਤੇ ਚਰਨਜੀਤ ਸਿੰਘ ਕਹਿਲ, ਰਣਜੀਤ ਸਿੰਘ ਮਾਣਕੀ ਵੀ ਹਾਜਿਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply