ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਦਿਲਾਵਰਗੜ੍ਹ (ਕੁੱਪ ਖੁਰਦ) ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।
ਸਮਾਗਮ ਦੌਰਾਨ ਮਾ. ਦਰਸ਼ਨ ਸਿੰਘ ਨੇ ਆਏ ਹੋਏ ਪਤਵੰਤੇਆਂ ਨੂੰ ਸਰਕਾਰੀ ਸਕੂਲਾਂ ’ਚ ਮਿਲਣ ਵਾਲੀਆਂ ਸਹੂਲਤਾਂ ਤੇ ਪੜ੍ਹਾਈ ਕਰਵਾਉਣ ਦੇ ਨਿਯਮਾਂ ਬਾਰੇ ਚਾਨਣਾਂ ਪਾਇਆ ਉਹਨਾਂ ਕਿਹਾ ਕਿ ਅੱਜ ਮਹਿਗਾਈ ਦੇ ਇਸ ਯੁੱਗ ਵਿੱਚ ਆਪਣੇ ਬੱਚਿਆ ਨੂੰ ਚੰਗੀ ਵਿਦਿਆ ਦੇਣ ਲਈ ਜਿੱਥੇ ਪ੍ਰਾਈਵੇਟ ਸਕੂਲਾਂ ’ਚ ਵੱਧ ਫੀਸਾਂ ਭਰੀਆਂ ਜਾਦੀਆਂ ਨੇ ਉਹੀ ਸਹੂਲਤਾਂ ਹੁਣ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਮੁਫਤ ਦਿੱਤੀਆਂ ਜਾਦੀਆਂ ਹਨ।ਹਰ ਸਾਲ ਦੀ ਤਰ੍ਹਾ ਮੁੱਖ ਮਿਹਮਾਨ ਦੇ ਤੌਰ ਤੇ ਪਹੁੰਚੇ ਬਲਵੀਰ ਫਾਇਨਾਂਸ ਕੰਪਨੀ ਦੇ ਐਮ.ਡੀ ਸੁਰਜੀਤ ਸਿੰਘ ਔਲਖ ਨੇ ਪੜਾ੍ਹਈ ਵਿੱਚੋਂ ਅਵੱਲ ਆਉਣ ਵਾਲੇ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਪਿੰਨ ਤੇ ਨਗਦ ਇਨਾਮਾਂ ਦੇ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਤੇ ਸਟਾਫ ਵੱਲੋਂ ਸੁਰਜੀਤ ਸਿੰਘ ਔਲਖ ਦਾ ਧੰਨਵਾਦ ਕਰਦਿਆ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੈਡਮ ਕਰਮਜੀਤ ਨੇ ਕਿਹਾ ਕਿ ਔਲਖ ਦੇ ਇਸ ਉਪਰਾਲੇ ਨਾਲ ਬੱਚਿਆ ਦਾ ਹੌਸਲਾ ਵੱਧਦਾ ਤੇ ਇਸ ਕੰਮ ਲਈ ਹਰ ਇੱਕ ਸਮਾਜ ਸੇਵੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਸੁਖਵਿੰਦਰ ਸਿੰਘ ਲਵਲੀ, ਤੇ ਸਕੂਲ ਸਟਾਫ ਤੇ ਪਿੰਡ ਦੇ ਪਤਵੰਤੇ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media