Friday, March 27, 2026

ਸ਼ਹੀਦ ਕੁਲਵੰਤ ਸਿੰਘ ਦਾ ਸੈਨਿਕ ਸਨਮਾਨ ਦੇ ਨਾਲ ਹੋਇਆ ਅੰਤਿਮ ਸੰਸਕਾਰ

ਫਾਜ਼ਿਲਕਾ, 1 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਫਾਜ਼ਿਲਕਾ ਉਪ-ਮੰਡਲ ਦੀ ਢਾਣੀ ਖਰਾਸ ਵਾਲੀ ਵਾਸੀ ਸੈਨਿਕ ਕੁਲਵੰਤ ਸਿੰਘ ਜੋਕਿ ਦੋ ਦਿਨ ਪਹਿਲਾ ਜੰਮੂ ਅਤੇ ਕਸ਼ਮੀਰ ਦੇ ਪੁੰਛ ਵਿਚ ਸ਼ਹੀਦ ਹੋ ਗਿਆ ਸੀ ਦਾ ਅੱਜ ਢਾਣੀ ਦੀ ਸਮਸ਼ਾਨ ਭੂਮੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ।

U

ਅੱਜ ਸਵੇਰੇ ਲਗਭਗ 9 ਵਜੇ ਤਿਰੰਗੇ ਵਿਚ ਲਿਪਟੀ ਸ਼ਹੀਦ ਦੀ ਦੇਹ ਢਾਣੀ ਵਿਚ ਸੈਨਿਕ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ ਪਹੁੰਚੀ। ਅੰਤਿਮ ਸੰਸਕਾਰ ਤੋਂ ਪਹਿਲਾਂ ਉਸਨੂੰ ਸੈਨਿਕ ਅਧਿਕਾਰੀਆਂ, ਫਿਰੋਜ਼ਪੁਰ ਦੇ ਲੋਕ ਸਭਾ ਸਾਂਸਦ ਸ਼ੇਰ ਸਿੰਘ ਘੁਬਾਇਆ, ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ, ਫਾਜ਼ਿਲਕਾ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਜਰਨੈਲ ਸਿੰਘ, ਯੁਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਰੰਜਮ ਕਾਮਰਾ, ਵੱਡੀ ਗਿਣਤੀ ਵਿਚ ਸੈਨਿਕ ਅਧਿਕਾਰੀ ਜਵਾਨ, ਪੁਲਸ ਅਧਿਕਾਰੀ, ਪਿੰਡ ਵਾਸੀ ਅਤੇ ਹੋਰ ਲੋਕਾਂ ਨੇ ਸ਼ਹੀਦ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਨੂੰ ਸੈਨਿਕ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਅਤੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਨੇ ਅੰਤਿਮ ਅਰਦਾਸ ਕਰਵਾਈ।ਇਸ ਤੋਂ ਬਾਅਦ ਉਸ ਦੀ ਚਿਖਾ ਨੂੰ ਸ਼ਹੀਦ ਦੇ ਭਰਾ ਮਲਕੀਤ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨੇ ਅਗਨੀ ਭੇਂਟ ਕੀਤੀ। ਸ਼ਹੀਦ ਦੇ ਪਿਤਾ ਨੂੰ ਸੈਨਿਕ ਅਧਿਕਾਰੀਆਂ ਨੇ ਤਿਰੰਗਾ ਭੇਂਟ ਕੀਤਾ। ਸੈਨਿਕ ਅਧਿਕਾਰੀਆਂ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਕੁਲਵੰਤ ਸਿੰਘ  ਸ਼ਹੀਦ ਹੋਇਆ ਹੈ ਅਤੇ ਹਮੇਸ਼ਾਂ ਜਿਊਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸੈਨਾ ਹਮੇਸ਼ਾਂ ਹੀ ਸ਼ਹੀਦ ਦੇ ਪਰਿਵਾਰ ਦੇ ਨਾਲ ਖੜ੍ਹੀ ਰਹੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬਣਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦ ਦੇ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਸੈਨਿਕ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਕੁਲਵੰਤ ਸਿੰਘ ਸਾਲ 2009 ਵਿਚ ਸੈਨਾ ਵਿਚ ਭਰਤੀ ਹੋਇਆ ਸੀ। 26 ਵਰਿਅ੍ਹਾਂ ਦੇ ਕੁਲਵੰਤ ਸਿੰਘ ਦਾ ਵਿਆਹ 2 ਫਰਵਰੀ 2017 ਨੂੰ ਫਾਜ਼ਿਲਕਾ ਉਪਮੰਡਲ ਦੇ ਪਿੰਡ ਜੋੜਕੀ ਅੰਧੇਵਾਲੀ ਵਾਸੀ ਦਲਜਿੰਦਰ ਕੌਰ ਦੇ ਨਾਲ ਹੋਇਆ ਸੀ। ਮਾਂ ਭਾਰਤੀ ਦੀ ਸੇਵਾ ਕਰ ਰਿਹਾ ਇਹ ਜਵਾਨ ਡਿਉਟੀ ਦਾ ਬੁਲਾਵਾ ਆਉਦੇ ਹੀ ਵਿਆਹ ਤੋ ਸਿਰਫ਼ ਦੋ ਦਿਨ ਬਾਅਦ 4 ਮਾਰਚ ਨੂੰ ਹੀ ਡਿਊਟੀ ਤੇ ਜੰਮੂ ਕਸ਼ਮੀਰ ਨੂੰ ਪਰਤ ਗਿਆ।

U

ਨਵੀਂ ਵਿਆਹੀ ਦਲਜਿੰਦਰ ਕੌਰ ਦੇ ਤਾਂ ਅੱਜੇ ਹੱਥਾ ਦੀ ਮਹਿੰਦੀ ਵੀ ਨਹੀਂ ਸੁੱਕੀ ਹੈ ਕਿ ਕੱਲ ਸਵੇਰੇ ਕੁਲਵੰਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਆ ਗਈ। ਨਵਂੀਂ ਵਿਆਹੀ ਦਲਜਿੰਦਰ ਕੌਰ ਦੇ ਸਾਰੇ ਸੁਪਨੇ ਟੁਟ ਕੇ ਚਕਨਾਂ ਚੁਰ ਹੋ ਰਏ, ਸਜਨਾਂ ਨੂੰ ਮਿਲਣ ਦੀ ਤਾਂਗ ਸਦੀਵੀਂ ਵਿਛੋੜੇ ਵਿੱਚ ਬਦਲ ਗਈ ਅਤੇ ਖੁਸ਼ੀਆਂ ਦਾ ਖੇੜਾ ਮਾਤਮ ਵਿੱਚ ਬਦਲ ਗਿਆ। ਰੋ ਰੋ ਉਸ ਦੀ ਅੱਖਾਂ ਦੇ ਅੱਥਰੂ ਹੀ ਸੁੱਕ ਗਏ। ਕੁਲਵੰਤ ਸਿੰਘ ਦੀ ਸ਼ਹਾਦਤ ਦੀ ਖਬਰ ਸੁਣ ਕੇ ਪੁਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੂੱਟ ਪਿਆ ਅਤੇ ਘਰ ਵਿਚ ਕੋਹਰਾਮ ਮੱਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਦੇ ਪਿਤਾ ਗੁਰਦੀਪ ਸਿੰਘ ਜੋਕਿ ਮਿਹਨਤ ਮਜ਼ਦੂਰੀ ਕਰਦਾ ਹੈ ਨੇ ਦੱਸਿਆ ਕਿ ਉਸਦੇ ਦੋ ਲੜਕੇ ਵੱਡਾ ਮਲਕੀਤ ਸਿੰਘ ਅਤੇ ਛੋਟਾ ਕੁਲਵੰਤ ਸਿੰਘ ਹਨ। ਜਿਸ ਵਿਚ ਮਲਕੀਤ ਸਿੰਘ ਉਸ ਦੇ ਨਾਲ ਹੀ ਮਜ਼ਦੂਰੀ ਕਰਦਾ ਹੈ ਜਦਕਿ ਕੁਲਵੰਤ ਸਿੰਘ ਸਾਲ 2009 ਵਿਚ ਸੈਨਾ ਵਿਚ ਭਰਤੀ ਹੋ ਗਿਆ। ਕੁਲਵੰਤ ਸਿੰਘ ਦਾ ਵਿਆਹ ਇਸੇ ਸਾਲ 2 ਫਰਵਰੀ ਨੂੰ ਹੋਇਆ ਸੀ ਜਦਕਿ ਉਸਦੀ ਇੱਕ ਬੇਟੀ ਕ੍ਰਿਸ਼ਨਾ ਬਾਈ ਜੋ ਦੋਵ੍ਹਾਂ ਭਰਾਵਾਂ ਦੀ ਇੱਕਲੋਤੀ ਭੈਣ ਹੈ ਦਾ ਵਿਆਹ ਵੀ ਕੁਝ ਸਮਾਂ ਪਹਿਲਾਂ ਹੀ  ਹੋਇਆ ਹੈ।ਕੁਲਵੰਤ ਸਿੰਘ ਦਾ ਪੱਕਾ ਬਣਿਆ ਮਕਾਨ ਜਿਸ ਨੂੰ ਕੁਝ ਸਮੇਂ ਪਹਿਲਾਂ ਹੀ ਰੰਗਾਇਆ ਗਿਆ ਸੀ ਅਤੇ ਜਿਸਦੇ ਡਰਾਇੰਗ ਰੂਮ ਵਿਚ ਕੁਲਵੰਤ ਸਿੰਘ ਨੂੰ ਵਿਆਹ ਦੇ ਸਮੇਂ ਮਿਲਿਆ ਮੋਟਰ ਸਾਇਕਲ ਜਿਸਦੇ ਪਿੱਛੇ ਜੈ  ਹਿੰਦ ਲਿਖਿਆ ਖੜਾ ਸੀ। ਕੁਲਵੰਤ ਸਿੰਘ ਦੀ ਮਾਤਾ ਕੋਸ਼ਲਿਆ ਬਾਈ ਅਤੇ ਹੋਰ ਪਰਿਵਾਰਕ ਮੈਂਬਰ ਜਿੱਥੇ ਕੁਲਵੰਤ ਸਿੰਘ ਦੀ ਸ਼ਹਾਦਤ ਤੇ ਹੋਂਸਲੇ ਵਿਚ ਸੀ ਉੱਥੇ ਹੀ ਕੁਲਵੰਤ ਸਿੰਘ ਨੂੰ ਯਾਦ ਕਰ ਰਹੇ ਸਨ। ਕੁਲਵੰਤ ਸਿੰਘ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਉਸਨੂੰ ਸਵੇਰੇ ਸੈਨਾ ਤੋਂ ਫੋਨ ਆਇਆ ਕਿ ਉਸਦੇ ਭਰਾ ਨੂੰ ਗੋਲੀ ਲੱਗੀ ਹੈ। ਕੁਝ ਸਮੇਂ ਬਾਅਦ ਫਿਰ ਫੋਨ ਆਇਆ ਕਿ ਉਸਦਾ ਭਰਾ ਜੰਮੂ ਕਸ਼ਮੀਰ ਵਿਚ ਸ਼ਹੀਦ ਹੋ ਗਿਆ ਹੈ। ਅੱਜ ਸ਼ਹੀਦ ਕੁਲਵੰਤ ਸਿੰਘ ਦੇਹ 1 ਅਪ੍ਰੈਲ ਨੂੰ ਸਵੇਰੇ ਇਥੇ ਪਹੁੰਚੀ ਜਿਸਤੋਂ ਬਾਅਦ ਉਸਦਾ ਸੈਨੀਕ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਜਦੋਂ ਗੁਰਦੀਪ ਸਿੰਘ ਨੂੰ ਦਿਲਾਸਾ ਦਿੱਤਾ ਤਾਂ ਉਸਨੇ ਕਿਹਾ ਕਿ ਉਸਦਾ ਬੇਟਾ ਦੇਸ਼ ਦੇ ਲਈ ਸ਼ਹੀਦ ਹੋ ਗਿਆ ਹੈ। ਸਾਰੇ ਪਰਿਵਾਰ ਨੂੰ ਉਸਦੀ ਕਮੀ ਹਮੇਸ਼ਾਂ ਮਹਿਸੂਸ ਹੋਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply